ਲਗਜ਼ਰੀ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦੇ 1ਮੈਂਬਰ ਸਮੇਤ 7 ਗੱਡੀਆਂ ਬਰਾਮਦ

0
105

ਤਰਨ ਤਾਰਨ, 7 ਜਨਵਰੀ-(TLT)- ਤਰਨਤਾਰਨ ਪੁਲਿਸ ਨੇ ਬੀਤੀ ਰਾਤ ਨੂੰ ਪੁਲ ਡਰੇਨ ਉੱਪਰ ਨੇੜੇ ਕੁਸਟ ਆਸ਼ਰਮ ਨਾਕਾਬੰਦੀ ਦੌਰਾਨ ਲਗਜ਼ਰੀ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦੇ 1ਮੈਂਬਰ ਨੂੰ ਕਾਬੂ ਕਰਕੇ 7 ਲਗਜ਼ਰੀ ਗੱਡੀਆਂ ਬਰਾਮਦ ਕੀਤੀਆ ਹਨ। ਜਦ ਕਿ 2 ਦੋਸ਼ੀ ਫਰਾਰ ਹੋਣ ਵਿਚ ਸਫਲ ਹੋ ਗਏ। ਦੋਸ਼ੀ ਕਾਬੂ ਦੀ ਪਹਿਚਾਣ ਕਸਮੀਰਪਾਲ ਸਿੰਘ ਉਰਫ ਬੱਬੀ ਵਾਸੀ ਅੰਮ੍ਰਿਤਸਰ ਵਜੋਂ ਹੋਈ ਅਤੇ ਫਰਾਰ ਹੋਣ ਵਾਲਿਆਂ ਦੀ ਪਹਿਚਾਣ ਧਰਮਿੰਦਰ ਸਿੰਘ ਉਰਫ ਗੋਰਾ ਵਾਸੀ ਵਾੜਾ ਤੇਲੀਆ ਤੇ ਭੁਪਿੰਦਰ ਸਿੰਘ ਉਰਫ ਭਿੰਦਾ ਵਾਸੀ ਕਲਸੀਆਂ ਕਲਾਂ ਵਜੋਂ ਹੋਈ ਹੈ। ਇਹਨਾ ਖ਼ਿਲਾਫ਼ ਥਾਣਾ ਸਿਟੀ ਵਿਚ ਮੁਕਦਮਾ ਦਰਜ ਕੀਤਾ ਗਿਆ ਹੈ। ਫੜੇ ਗਏ ਵਿਅਕਤੀਆਂ ਕੋਲੋ ਬਰੀਜਾ,ਇਨੋਵਾ,1ਸਿਫਵਿਟ,1ਐਕਸ ਯੂ.ਵੀ ਅਤੇ ਕਰੇਟਾ ਕਾਰ ਬਰਾਮਦ ਕੀਤੀਆਂ ਗਈਆਂ ਹਨ।