ਸਲੇਮਾਂ ਤੋਂ ਸਿੰਘੂ ਬਾਰਡਰ ਦਿੱਲੀ ਵਿਖੇ ਕਿਸਾਨਾਂ ਲਈ 2 ਹਜ਼ਾਰ ਪੇਟੀਆਂ ਪਾਣੀ ਦੀਆਂ ਭੇਜੀਆ

0
58

ਸ਼ਾਹਕੋਟ/ਮਲਸੀਆਂ,TLT/ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ ਵਿੱਚ ਸਾਮਲ ਕਿਸਾਨ ਅਤੇ ਮਜਦੂਰ ਭਰਾਵਾਂ ਲਈ ਪਿੰਡ ਸਲੇਮਾਂ ਵੱਲੋਂ ਸਰਪੰਚ ਅਮਰਿੰਦਰ ਸਿੰਘ, ਗੁਰਦੇਵ ਸਿੰਘ ਸਰਪੰਚ ਕੰਨੀਆ ਖੁਰਦ ਅਤੇ ਲੰਬਰਦਾਰ ਕੁਲਜੀਤ ਸਿੰਘ ਹੁੰਦਲ ਦੀ ਅਗਵਾਈ ‘ਚ 2 ਹਜ਼ਾਰ ਪੇਟੀਆਂ ਪਾਣੀ ਦੀਆਂ ਸਿੰਘੂ ਬਾਰਡਰ ਦਿੱਲੀ ਵਿਖੇ ਭੇਜੀਆਂ ਗਈਆਂ। ਇਸ ਮੌਕੇ ਕੁਲਜੀਤ ਸਿੰਘ ਨੰਬਰਦਾਰ ਨੇ ਕਿਹਾ ਕਿ ਜਿੰਨੀ ਦੇਰ ਤੱਕ ਕਿਸਾਨੀ ਸੰਘਰਸ ਚੱਲਦਾ ਰਹੇਗਾ, ਉਦੋਂ ਤੱਕ ਪਾਣੀ ਦੀ ਸੇਵਾ ਨਿਰੰਤਰ ਜਾਰੀ ਰੱਖੀ ਜਾਵੇਗੀ। ਇਸ ਮੌਕੇ ਸਰਪੰਚ ਅਮਰਿੰਦਰ ਸਿੰਘ, ਸਮਾਜ ਸੇਵਕ ਮਨਦੀਪ ਸਿੰਘ ਝੀਤਾ, ਮੈਂਬਰ ਪੰਚ ਰੇਸਮ ਸਿੰਘ ਬਾਜਵਾ ਨੇ ਕਿਹਾ ਪੂਰੇ ਦੇਸ਼ ਦਾ ਕਿਸਾਨ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉੱਤੇ ਡਟਿਆ ਹੋਇਆ ਹੈ, ਜੋ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਬਾਅਦ ਹੀ ਆਪਣੇ ਘਰ ਪਰਤਣਗੇ। ਇੰਨੀ ਕੜਾਕੇ ਦੀ ਠੰਡ ਅਤੇ ਤੇਜ ਮੀਂਹ ਹੋਣ ਦੇ ਬਾਵਜੂਦ ਵੀ ਕਿਸਾਨਾਂ ਦਾ ਜੋਸ ਕਿਸਾਨ ਅੰਦੋਲਨ ਦੀ ਜਿੱਤ ਦਾ ਸੰਕੇਤ ਦੇ ਰਿਹਾ ਹੈ। ਉਨਾਂ ਕਿਹਾ ਕਿ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਣੇ-ਬਹਾਣੇ ਲਗਾਉਣ ਦੀ ਥਾਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਹੁੰਦਲ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ ਜਿੰਦੁ, ਹਰਵਿੰਦਰ ਸਿੰਘ, ਵੀਰੂ ਸੋਹਲ ਜਗੀਰ, ਅੰਮ੍ਰਿਤਪਾਲ ਸਿੰਘ ਖਾਲਸਾ, ਜੱਗਾ ਸੋਹਲ, ਸੱਤਾ ਮੱਲੀ, ਪਿੰਦਰ  ਕਲਸੀ, ਜੱਸਾ ਤਲਵੰਡੀ, ਸਿੰਗਾਰਾ ਸਿੰਘ ਹੁੰਦਲ, ਥਾਣੇਦਾਰ ਮਨੋਹਰ ਸਿੰਘ ਬੁੱਢਣਵਾਲ ਆਦਿ ਹਾਜ਼ਰ ਸਨ।