ਬਲੱਡ ਡੋਨਰ ਸੁਸਾਇਟੀ ਵੱਲੋਂ 90ਵਾਂ ਮੈਗਾ ਖੂਨਦਾਨ ਕੈਂਪ 10 ਜਨਵਰੀ ਨੂੰ

0
60

ਦਸੂਹਾ, TLT/ਇਥੇ ਬਲੱਡ ਡੋਨਰ ਸੁਸਾਇਟੀ ਦਸੂਹਾ ਵੱਲੋਂ ਸਾਲਾਨਾ ਸਨਮਾਨ ਸਮਾਰੋਹ ਅਤੇ 90ਵਾਂ ਵਿਸ਼ਾਲ ਖੂਨਦਾਨ ਕੈਂਪ 10 ਜਨਵਰੀ ਨੂੰ ਕੋਮੀ ਮਾਰਗ ‘ਤੇ ਸਥਿਤ ਹਾਈਵੇ ਪਲਾਜ਼ਾ, ਪ੍ਰੈਜ਼ੀਡੈਂਟ ਹੋਟਲ ਸਾਹਮਣੇ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆ ਕਲੱਬ ਦੇ ਪ੍ਰਧਾਨ ਪਰਮਿੰਦਰ ਸਿੰਘ ਬੱਬਲੂ ਨੇ ਦੱਸਿਆ ਕਿ ਕਲੱਬ ਦੇ ਮੋਢੀ ਮੁਨੀਸ਼ ਕਾਲੀਆ ਦੇ ਨਿਰਦੇਸ਼ਾਂ ਤਹਿਤ ਆਯੋਜਿਤ ਖੂਨਦਾਨ ਕੈਂਪ ਅਤੇ ਸਨਮਾਨ ਸਮਾਰੋਹ ਵਿੱਚ ਉਪ ਮੰਡਲ ਮੈੋਿਜਸਟ੍ਰੇਟ ਦਸੂਹਾ ਰਣਦੀਪ ਸਿੰਘ ਹੀਰ (ਪੀਸੀਐਸ) ਮੁੱਖ ਮਹਿਮਾਨ ਵਜੋਂ ਸ਼ਰੀਕ ਹੋਣਗੇ।ਉਨਾਂ ਦੱਸਿਆ ਕਿ ਇਸ ਮੌਕੇ ਪੰੰਜਾਬ, ਹਿਮਾਚਲ, ਚੰਡੀਗੜ੍ਹ ਅਤੇ ਜੰਮੁ ਦੀਆਂ ਖੂਨਦਾਨ ਸੰਸਥਾਵਾਂ ਦੀਆਂ ਟੀਮਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨਾਂ ਖੂਨਦਾਨ ਕੈਂਪ ਵਿੱਚ ਯੋਗਦਾਨ ਪਾਉਣ ਦੀ ਅਪੀਲ ਕਰਦਿਆ ਕਿਹਾ ਕਿ ਖੂਨਦਾਨ ਕਰਨ ਨਾਲ ਕਿਸੇ ਕਿਸਮ ਦੀ ਸ਼ਰੀਰਕ ਕਮਜ਼ੋਰੀ ਨਹੀਂ ਆਉਂਦੀ ਸਗੋਂ ਸਾਡੇ ਵੱਲੋਂ ਦਾਨ ਕੀਤੇ ਖੂਨ ਨਾਲ ਕਿਸੇ ਦੀ ਬੁਝ ਰਹੀ ਜੀਵਨ ਜੋਤ ਮੁੜ ਰੋਸ਼ਨ ਹੋ ਸਕਦੀ ਹੈ।