ਬੈਂਕ ਗ੍ਰਾਹਕ ਪਾਸੋਂ 2 ਲੱਖ ਰੁਪਏ ਖੋਹ ਕੇ ਭੱਜਣ ਵਾਲਾ ਕਾਬੂ

0
94

ਬੁਢਲਾਡਾ, 6 ਜਨਵਰੀ (TLT News) – ਪੰਜਾਬ ਐਂਡ ਸਿੰਧ ਬੈਂਕ ਦੀ ਬੁਢਲਾਡਾ ਬਰਾਂਚ ਚੋਂ 2 ਲੱਖ ਲਿਆਏ ਇੱਕ ਬੈਂਕ ਗ੍ਰਾਹਕ ਪਾਸੋਂ 2 ਲੱਖ ਰੁਪਏ ਦੀ ਰਾਸ਼ੀ ਖੋਹ ਕੇ ਭੱਜਣ ਵਾਲੇ ਨੁੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਜੋਈਆਂ ਵਾਸੀ ਸੁਖਵਿੰਦਰ ਕੌਰ ਅਤੇ ਗੁਰਤੇਜ ਸਿੰਘ ਇਸ ਬੈਂਕ ਚੋਂ 2 ਲੱਖ ਰੁਪਏ ਦੀ ਰਾਸ਼ੀ ਲੈ ਕੇ ਬਾਹਰ ਨਿਕਲੇ ਤਾਂ ਸੰਜੂ ਪੁੱਤਰ ਲਛਮਣ ਦਾਸ ਵਾਸੀ ਮਾਨਸਾ ਇਸ ਰਕਮ ਨੂੰ ਝਪਟ ਕੇ ਭੱਜ ਗਿਆ ਤਾ ਅੱਗੋਂ ਆਉਦੇਂ ਬੈਂਕ ਦੇ ਸੇਵਾਦਾਰ ਵਿਕਾਸ ਕੁਮਾਰ ਨੇ ਉਸਨੂੰ ਜੱਫਾ ਮਾਰ ਕੇ ਕਾਬੂ ਕਰ ਲਿਆ ਤੇ ਬੈਂਕ ਦੇ ਸੁਰੱਖਿਆ ਕਰਮੀ ਦਰਸ਼ਨ ਸਿੰਘ ਦੇ ਹਵਾਲੇ ਕਰ ਦਿੱਤਾ ਜਿਸਨੂੰ ਅੱਗੋਂ ਥਾਣਾਂ ਸਿਟੀ ਪੁਲਿਸ ਨੇ ਹਿਰਾਸਤ ਚ ਲੈ ਕੇ ਪੁੱਛ ਗਿੱਛ ਕਰ ਦਿੱਤੀ ਹੈ।