ਚੰਡੀਗੜ੍ਹ, 6 ਜਨਵਰੀ -TLT/ ਰਾਜ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਹੋਰਨਾਂ ਮੰਤਰੀਆਂ ਵਾਂਗ ਆਪਣੇ ਵਿਭਾਗ ਦੀਆਂ ਪਿਛਲੇ ਸਾਲ ਦੀਆਂ ਜਿੱਥੇ ਪ੍ਰਾਪਤੀਆਂ ਦੱਸੀਆਂ ਉੱਥੇ ਨਵੇਂ ਵਰ੍ਹੇ 2021 ਦੌਰਾਨ ਸਰਕਾਰ ਅਤੇ ਵਿਭਾਗ ਦੀਆਂ ਯੋਜਨਾਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕੇਂਦਰ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਆਰਡੀਐਫ ਦੇ 1200 ਕਰੋੜ ਰੁਪਏ ਰੋਕ ਕੇ ਬੈਠੀ ਹੈ। ਉਥੇ ਹੀ, ਫੂਡ ਪਾਰਕਾਂ ਨੂੰ ਲੈ ਕੇ ਵੀ ਪੰਜਾਬ ਦੇ ਨਾਲ ਵਿਤਕਰਾ ਕੀਤਾ ਗਿਆ ਹੈ।