ਕਪੂਰਥਲਾ-ਜਲੰਧਰ ਰੋਡ ‘ਤੇ ਵਡਾਲਾ ਫਲਾਈਓਵਰ ਉੱਪਰ ਪਲਟਿਆ ਟਰਾਲਾ, ਆਵਾਜਾਈ ਪ੍ਰਭਾਵਿਤ

0
89

ਕਪੂਰਥਲਾ, 6 ਜਨਵਰੀ (TLT)- ਬੀਤੀ ਦੇਰ ਰਾਤ ਕਪੂਰਥਲਾ-ਜਲੰਧਰ ਸੜਕ ‘ਤੇ ਬਣੇ ਵਡਾਲਾ ਫਲਾਈਓਵਰ ‘ਤੇ ਇਕ ਟਰਾਲਾ ਪਲਟ ਗਿਆ। ਟਰਾਲੇ ਦੇ ਪਲਟਣ ਕਾਰਨ ਪੁਲ ‘ਤੇ ਰਾਤ ਤੋਂ ਹੀ ਆਵਾਜਾਈ ਬੰਦ ਹੋ ਗਈ ਹੈ। ਪੁਲ ਦੇ ਦੋਹੀਂ ਪਾਸਿਓਂ ਆਉਣ ਵਾਲੀ ਟਰੈਫ਼ਿਕ ਨੂੰ ਬਦਲਵੇਂ ਪ੍ਰਬੰਧ ਕਰਦੇ ਹੋਏ ਪਿੰਡਾਂ ‘ਚੋਂ ਕੱਢਿਆ ਜਾ ਰਿਹਾ ਹੈ ਅਤੇ ਇੱਥੋਂ ਟਰਾਲੇ ਨੂੰ ਹਟਾਉਣ ਦਾ ਕਾਰਜ ਜਾਰੀ ਹੈ।