ਅੰਬਾਨੀ,ਅਡਾਨੀ ਅਤੇ ਪਤੰਜਲੀ ਦੇ ਪਰੋਡੱਕਟਾਂ ਦਾ ਟੋਰਾਂਟੋ ਸ਼ਹਿਰ’ਚ ਵੀ ਕੀਤਾ ਜਾ ਰਿਹੈ ਬਾਈਕਾਟ

0
141

TLT/ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ‘ਚ ਵੀ ਸ਼ੁਰੂਆਤ ਤੋਂ ਹੀ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਅਵਾਜ਼ ਬੁਲੰਦ ਕੀਤੀ ਜਾ ਰਹੀ ਹੈ।ਜਿਸ ਤਹਤ ਕੈਨੇਡਾ ‘ਚ ਥਾਂ-ਥਾਂ ਤੇ ਕਿਸਾਨਾਂ ਦੇ ਸਮਰਥਨ ਲਈ ਰੋਸ ਰੈਲੀਆਂ ਕੱਢੀਆਂ ਜਾ ਰਹੀਆਂ ਹਨ।ਟੋਰਾਂਟੋ ਦੇ ਵਿਚ ਵੱਡੇ ਪੱਧਰ ‘ਤੇ ਇਸ ਰੈਲੀ ਵਿਚ ਕੈਨੇਡਾ ਵਾਸੀ ਪੰਜਾਬੀਆਂ ਨੇ ਸ਼ਮੂਲੀਅਤ ਕੀਤੀ।ਇਸ ਦੌਰਾਨ ਭਾਰੀ ਬਰਫ ਬਾਰੀ ਦੇ ਵਿਚ ਵੱਡਾ ਹਜੂਮ ਭਾਰਤ ਸਰਕਾਰ ਦੀਆਂ ਨੀਤੀਆਂ ਖਿਲਾਫ਼ ਸੜਕਾਂ ‘ਤੇ ਆਇਆ।ਟੋਰੰਟੋ ਦੀਆਂ 14 ਸਾਹਿਤਕ, ਸਮਾਜੀ ਅਤੇ ਸਿਆਸੀ ਜਥੇਬੰਦੀਆਂ ਦੇ ਸੰਗਠਨ ਨਾਲ਼ ਹੋਂਦ `ਚ ਆਈ “ ਫ਼ਾਰਮਰਜ਼ ਸਪੋਰਟ ਕੋ-ਔਰਡੀਨੇਸ਼ਨ ਕਮੇਟੀ’’ ਵਲੋਂ ਉਨ੍ਹਾਂ ਕਾਰਪੋਰੇਸ਼ਨਾਂ ਦੇ ਬਾਈਕਾਟ ਦੇ ਪ੍ਰਚਾਰ ਦੀ ਮੁਹਿੰਮ ਵਿੱਢ ਦਿੱਤੀ ਗਈ ਹੈ ਜੋ ਭਾਰਤ ਨੂੰ ਆਪਣੇ ਕਬਜ਼ੇ ਵਿੱਚ ਕਰਨ ਲਈ ਤੇਜ਼ੀ ਨਾਲ਼ ਅੱਗੇ ਵਧ ਰਹੀਆਂ ਨੇ ਤੇ ਜਿਨ੍ਹਾਂ ਨੇ ਕਿਸਾਨਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਕੇ ਰੱਖ ਦਿੱਤਾ ਹੈ। ਅੰਬਾਨੀ , ਅਡਾਨੀ ਅਤੇ ਪਤੰਜਲੀ ਦੇ ਪਰੋਡੱਕਟਾਂ ਦਾ ਬਾਈਕਾਟ ਕਰਨ ਲਈ ਇਸ ਸੰਸਥਾ ਦੇ ਵਲੰਟੀਅਰਾਂ ਵੱਲੋਂ ਟੋਰੰਟੋ ਦੇ ਵੱਖ ਵੱਖ ਸ਼ਹਿਰਾਂ ਵਿੱਚ ਇੰਡੀਅਨ ਸਟੋਰਾਂ ਦੇ ਸਾਹਮਣੇ ਖੜ ਕੇ ਲੋਕਾਂ ਨੂੰ ਇਹਨਾਂ ਕੰਪਨੀਆਂ ਦਾ ਸਮਾਨ ਨਾ ਲੈਣ ਲਈ ਲੋਕਾਂ ਨੂੰ ਅਵੇਅਰ ਕੀਤਾ ।