Jio ਦੀ ਟੱਕਰ ’ਚ ਉਤਰਿਆ Airtel, 199 ਰੁਪਏ ਦੇ ਇਸ ਖ਼ਾਸ ਪਲਾਨ ’ਚ ਮਿਲ ਰਿਹਾ 18GB ਡੇਟਾ, ਮੁਫਤ ਕਾਲਿੰਗ ਸਮੇਤ ਇਹ ਫਾਇਦੇ

0
139

ਨਵੀਂ ਦਿੱਲੀ,TLT/ ਟੈਲੀਕਾਮ ਕੰਪਨੀ Airtel ਨੇ ਜੀਓ ਦੀ ਟੱਕਰ ’ਚ ਇਕ ਸ਼ਾਨਦਾਰ ਰਿਚਾਰਜ ਪਲਾਨ ਪੇਸ਼ ਕੀਤਾ ਹੈ। ਇਹ ਪ੍ਰੀਪੇਡ ਰਿਚਾਰਜ ਪਲਾਨ ਹੈ, ਜੋ ਕਿ 199 ਰੁਪਏ ’ਚ ਆਉਂਦਾ ਹੈ। ਇਸ ਪਲਾਨ ’ਚ 28 ਦਿਨਾਂ ਦੀ ਮਿਆਦ ਮਿਲਦੀ ਹੈ। Airtel ਦੇ 199 ਰੁਪਏ ਦੇ ਰਿਚਾਰਜ ਦੇ ਲਾਭ ਦੀ ਗੱਲ ਕਰੀਏ ਤਾਂ ਇਸ ’ਚ ਰੋਜ਼ਾਨਾ 1.5ਜੀਬੀ ਡੇਟਾ ਮਿਲੇਗਾ। ਨਾਲ ਹੀ Unlimited calling ਤੇ ਰੋਜ਼ਾਨਾ 100 ਮੁਫਤ ਐੱਸਐੱਮਐੱਸ ਦੀ ਸਹੂਲਤ ਮਿਲਦੀ ਹੈ।

ਇਸ ਤੋਂ ਪਹਿਲਾ 199 ਰੁਪਏ ਦੇ ਰਿਚਾਰਜ ਪਲਾਨ ’ਤੇ ਡੇਲੀ 1GB ਡੇਟਾ ਮਿਲਦਾ ਸੀ। ਇਸ ਪਲਾਨ ਦੀ ਵੈਲੀਡਿਟੀ 24 ਦਿਨਾਂ ਦੀ ਹੁੰਦੀ ਸੀ ਪਰ ਇਹ ਪਲਾਨ Hello Tune, Wynk Music ਤੇ Airtel Xstream ਐਪ ਦੇ ਮੁਫਤ Subscription ਨਾਲ ਆਉਂਦਾ ਹੈ। ਉੱਥੇ ਹੀ ਡੇਲੀ 1.5ਜੀਬੀ ਡੇਟਾ, ਮੁਫਤ ਕਾਲਿੰਗ ਲਈ Airtel ਗਾਹਕਾਂ ਨੂੰ 249 ਰੁਪਏ ਦਾ ਰਿਚਾਰਜ ਕਰਨਾ ਪੈਂਦਾ ਸੀ।ਦੱਸਣਯੋਗ ਹੈ ਕਿ ਜੀਓ 199 ਰੁਪਏ ਦੇ ਰਿਚਾਰਜ ਪਲਾਨ ’ਚ ਵੀ ਡੇਲੀ 1.5ਜੀਬੀ ਡੇਟਾ 28 ਦਿਨਾਂ ਲਈ ਦਿੱਤਾ ਜਾਂਦਾ ਹੈ। ਨਾਲ ਹੀ Unlimited free calling ਤੇ ਰੋਜ਼ਾਨਾ 100ਐੱਸਐੱਮਐੱਸ ਦੀ ਸਹੂਲਤ ਮਿਲਦੀ ਹੈ। Airtel ਵੱਲੋਂ 249 ਰੁਪਏ ਤੇ 199 ਰੁਪਏ ਦੇ ਦੋਵੇਂ Prepaid recharge plan ’ਤੇ ਇਕ ਸਮਾਨ Benefits offer ਕੀਤੇ ਜਾਂਦੇ ਹਨ, ਜਦ ਕਿ 249 ਰੁਪਏ ਵਾਲਾ ਪ੍ਰੀਪੇਡ ਪਲਾਨ ਦੇਸ਼ਭਰ ਦੇ ਸਾਰੇ Circle ਲਈ ਉਪਲਬਧ ਰਹੇਗਾ। Airtel ਦੇ 199 ਰੁਪਏ ਵਾਲੇ ਪ੍ਰੀਪੇਡ ਪਾਲਨ ਦਾ ਫਾਇਦਾ ਸਿਰਫ਼ ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ ਟੈਲੀਕਾਮ ਸਰਕਲ ’ਚ ਉਪਲਬਧ ਰਹੇਗਾ। ਅਜਿਹੇ ’ਚ ਦੇਸ ਦੇ ਬਾਰੀ ਸੂਬੇ ਆਂਧਰਾ ਪ੍ਰਦੇਸ਼, ਕਰਨਾਟਕ, ਤੇਲੰਗਾਨਾ ਦੇ Airtel ਯੂਜ਼ਰਜ਼ ਨੂੰ ਕਰੀਬ 18GB ਡੇਟਾ ਮਿਲੇਗਾ।