ਹੁਣ ਸਿਰਫ਼ ਇਸ ਨੰਬਰ ‘ਤੇ ਮਿਸਡ ਕਾਲ ਕਰਨ ਨਾਲ ਹੋ ਜਾਵੇਗੀ ਤੁਹਾਡੇ LPG ਸਿਲੰਡਰ ਬੁਕਿੰਗ

0
111

ਨਵੀਂ ਦਿੱਲੀ (TLT) : ਇੰਡੀਅਨ ਆਇਲ ਕਾਰਪੋਰੇਸ਼ਨ ਦੇ ਇੰਡੇਨ ਗੈਸ ਸਿਲੰਡਰ ਦੀ ਬੁਕਿੰਗ ਹੁਣ ਗਾਹਕ ਮਹਿਜ਼ ਇਕ ਮਿਸਡ ਕਾਲ ਦੇ ਕੇ ਕਰਵਾ ਸਕਦੇ ਹਨ। ਇਹ ਸਹੂਲਤ ਸ਼ੁੱਕਰਵਾਰ ਨੂੰ ਲਾਂਚ ਕਰ ਦਿੱਤੀ ਗਈ ਹੈ। ਨਵੇਂ ਗੈਸ ਸਿਲੰਡਰ ਲਈ ਇੰਡੇਨ ਦੇ ਗਾਹਕਾਂ ਨੂੰ 84549-55555 ‘ਤੇ ਮਿਸਡ ਕਾਲ ਕਰਨੀ ਹੋਵੇਗੀ ਤੇ ਗੈਸ ਸਿਲੰਡਰ ਉਨ੍ਹਾਂ ਦੇ ਘਰ ‘ਤੇ ਪਹੁੰਚਾ ਦਿੱਤਾ ਜਾਵੇਗਾ। ਕੇਂਦਰੀ ਪੈਟ੍ਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਇਸ ਦੀ ਸ਼ੁਰੂਆਤ ਭੁਵਨੇਸ਼ਵਰ ‘ਚ ਇਕ ਪ੍ਰਰੋਗਰਾਮ ਦੌਰਾਨ ਕੀਤੀ।ਇਸ ਸਹੂਲਤ ਨਾਲ ਗੈਸ ਬੁਕਿੰਗ ਕਾਫੀ ਆਸਾਨ ਹੋ ਜਾਵੇਗੀ। ਗਾਹਕਾਂ ਦੀ ਨਾਰਮਲ ਕਾਲ ’ਤੇ ਲਗਣ ਵਾਲੀ ਫੀਸ ਦੀ ਵੀ ਬਚਤ ਹੋਵੇਗੀ ਕਿਉਂਕਿ ਨਵੀਂ ਸਹੂਲਤ ਲਈ ਕੋਈ ਫੀਸ ਨਹੀਂ ਲਈ ਜਾਵੇਗੀ। ਨਵੀਂ ਸਹੂਲਤ ਨਾਲ ਖ਼ਾਸ ਤੌਰ ’ਤੇ ਪੇਂਡੂ ਖੇਤਰਾਂ ’ਚ ਰਹਿਣ ਵਾਲੇ ਲੋਕਾਂ ਨੂੰ ਜ਼ਿਆਦਾ ਸਹੂਲਤ ਮਿਲੇਗੀ। ਇਸ ਨਾਲ ਸਮੇਂ ਦੀ ਬਚਤ ਵੀ ਹੋਵੇਗੀ। ਭੁਵਨੇਸ਼ਵਰ ’ਚ ਸ਼ੁਰੂ ਹੋਈ ਇਹ ਯੋਜਨਾ ਜਲਦ ਹੀ ਪੂਰੇ ਦੇਸ਼ ’ਚ ਲਾਗੂ ਹੋ ਜਾਵੇਗੀ।