ਦਿਲਜੀਤ ਦੇ ਹੱਥ ਲੱਗੀ ਵੱਡੀ ਫਿਲਮ, 84 ਦੇ ਸਿੱਖ ਦੰਗਿਆਂ ‘ਤੇ ਅਧਾਰਿਤ ਹੋ ਸਕਦੀ ਕਹਾਣੀ

0
153

ਮੁੰਬਈ (TLT) ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਪੰਜਾਬੀ ਫਿਲਮ ‘ਜੋੜੀ’ 2021 ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਦਿਲਜੀਤ ਨੇ ਇੱਕ ਹੋਰ ਵੱਡੀ ਫਿਲਮ ਦੀ ਸ਼ੁਰੂਆਤ ਕੀਤੀ ਹੈ। ਖ਼ਬਰਾਂ ਮੁਤਾਬਕ ਦਿਲਜੀਤ ਦੁਸਾਂਝ ਅਤੇ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਇਕੱਠੇ ਇੱਕ ਫਿਲਮ ਵਿੱਚ ਕੰਮ ਕਰਨ ਜਾ ਰਹੇ ਹਨ। ਅਲੀ ਅੱਬਾਸ ਦੀ ਇਹ ਫਿਲਮ 1984 ਦੇ ਸਿੱਖ ਦੰਗਿਆਂ ‘ਤੇ ਅਧਾਰਤ ਦੱਸੀ ਜਾ ਰਹੀ ਹੈ। ਇਸ ਫਿਲਮ ਵਿਚ ਦਿਲਜੀਜ਼ ਦੋਸਾਂਝ ਇਕ ਸਧਾਰਣ ਰੂਪ ਵਿਚ ਨਜ਼ਰ ਆਉਣਗੇ।

ਦੱਸਿਆ ਜਾ ਰਿਹਾ ਹੈ ਕਿ ਇਹ ਅਲੀ ਅੱਬਾਸ ਜ਼ਫਰ ਦਾ ਡਰੀਮ ਪ੍ਰੋਜੈਕਟ ਹੈ ਅਤੇ ਉਹ ਇਸ ਨੂੰ ਵੱਡੇ ਪੱਧਰ ‘ਤੇ ਬਣਾਉਣ ਦੀ ਤਿਆਰੀ ਕਰ ਰਹੇ ਹਨ। ਖ਼ਬਰਾਂ ਹਨ ਕਿ ਅਲੀ ਅੱਬਾਸ 84 ਦੇ ਦੰਗਿਆਂ ‘ਤੇ ਬਣੀ ਇਸ ਫਿਲਮ ‘ਚ ਦਿਲਜੀਤ ਨੂੰ ਲੈਣ ਦਾ ਮਨ ਬਣਾ ਚੁੱਕੇ ਹਨ। ਹੁਣ ਕਿਉਂਕਿ ਅਦਾਕਾਰ ਵੀ ਇੱਕ ਪੰਜਾਬੀ ਹੈ, ਇਸ ਲਈ ਉਹ ਕਿਰਦਾਰਾਂ ਨਾਲ ਇਨਸਾਫ ਕਰਨਗੇ।

ਗਾਇਕਾ ਅਤੇ ਅਦਾਕਾਰ ਦਿਲਜੀਤ ਬਹੁਤ ਪੰਜਾਬੀ ਫਿਲਮਾਂ ਅਤੇ ਗਾਣਿਆਂ ਦੀ ਜਾਨ ਬਣਿਆ ਹੈ। ਉਸ ਨੇ ਫਿਲਮ ਉੜਤਾ ਪੰਜਾਬ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਭੂਮਿਕਾ ਨਿਭਾਈ। ਇਸ ਤੋਂ ਬਾਅਦ ਦਿਲਜੀਤ ਕਈ ਹੋਰ ਫਿਲਮਾਂ ਵਿੱਚ ਨਜ਼ਰ ਆਇਆ। ਇਸ ਦੇ ਨਾਲ ਅਕਸ਼ੇ ਨਾਲ ਦਿਲਜੀਤ ਦੀ ਕਾਮੇਡੀ ਵੀ ਲੋਕਾਂ ਨੂੰ ਖੂਬ ਪਸੰਦ ਆਈ ਸੀ। ਅਜਿਹੇ ‘ਚ ਇੱਕ ਹੋਰ ਵੱਡੀ ਫਿਲਮ ਦਿਲਜੀਤ ਦੇ ਫੈਨਸ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ।