ਪੰਜਾਬ ‘ਚ ਠੰਢ ਨੇ ਤੋੜਿਆ 50 ਸਾਲ ਦਾ ਰਿਕਾਰਡ, ਸ਼ਿਮਲੇ ਤੋਂ ਵੀ ਠੰਢੇ ਕਈ ਸ਼ਹਿਰ

0
88

ਚੰਡੀਗੜ੍ਹ (TLT) ਪੰਜਾਬ ਵਿੱਚ ਠੰਡ ਨੇ ਪਿਛਲੇ 50 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।ਪਿਛਲੇ 5 ਦਹਾਕਿਆਂ ਦੇ ਤਾਪਮਾਨ ਰਿਕਾਰਡ ਅਨੁਸਾਰ, 1970 ਵਿੱਚ 20 ਦਸੰਬਰ ਤੋਂ 7 ਜਨਵਰੀ ਦੇ ਵਿੱਚ, ਪੰਜਾਬ ਵਿੱਚ ਰਾਤ ਦਾ ਔਸਤਨ ਪਾਰਾ 2 ਡਿਗਰੀ ਤੱਕ ਪਹੁੰਚ ਗਿਆ ਸੀ।ਇਸ ਵਾਰ ਵੀ ਪਾਰਾ ਇਸੇ ਤਰ੍ਹਾਂ ਔਸਤਨ 2 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ।ਉਦੋਂ ਵੀ ਜ਼ਿਲ੍ਹਾ ਬਠਿੰਡਾ ਸਭ ਤੋਂ ਠੰਡਾ ਸੀ ਅਤੇ ਇਸ ਵਾਰ ਵੀ ਬਠਿੰਡਾ ਸਭ ਤੋਂ ਠੰਡਾ ਹੈ।

ਬਠਿੰਡਾ ਵਿੱਚ ਰਾਤ ਦਾ ਤਾਪਮਾਨ -0.2 ਤੱਕ ਡਿੱਗ ਗਿਆ, ਜਦੋਂਕਿ ਦਿਨ ਦਾ ਤਾਪਮਾਨ 17.4 ਡਿਗਰੀ ਰਿਕਾਰਡ ਕੀਤਾ ਗਿਆ। ਇਸ ਤੋਂ ਇਲਾਵਾ ਅਗਲੇ 3 ਦਿਨ ਮਾਝਾ, ਮਾਲਵਾ ਅਤੇ ਪੂਰੇ ਦੁਆਬੇ ਵਿੱਚ ਕੜਾਕੇ ਦੀ ਠੰਢ ਪੈਣ ਵਾਲੀ ਹੈ।ਦਿਨ ਵੇਲੇ ਸ਼ੀਤਲਹਿਰ ਜਾਰੀ ਰਹੇਗੀ ਅਤੇ ਰਾਤ ਨੂੰ ਤਾਪਮਾਨ ਔਸਤਨ 3 ਡਿਗਰੀ ਰਹੇਗਾ।ਇਸ ਸਾਲ 7 ਜਨਵਰੀ ਤੋਂ ਬਾਅਦ ਵੀ ਸਖ਼ਤ ਸਰਦੀ ਪਵੇਗੀ।

ਮੌਸਮ ਵਿਭਾਗ ਦੇ ਅਨੁਸਾਰ, 2 ਜਨਵਰੀ ਨੂੰ ਪੰਜਾਬ ਵਿੱਚ ਯੈਲੋ ਅਲਰਟ ਹੋਵੇਗਾ ਭਾਵ 1 ਜਨਵਰੀ ਨੂੰ ਜੋ ਮੌਸਮ ਰਿਹਾ ਹੈ, ਉਸੇ ਤਰ੍ਹਾਂ ਦਾ ਮੌਸਮ ਹੁਣ 2 ਜਨਵਰੀ ਨੂੰ ਵੀ ਚੁਣੌਤੀ ਬਣਿਆ ਰਹੇਗਾ। ਪਰ 3 ਜਨਵਰੀ ਨੂੰ ਪੰਜਾਬ ਵਿੱਚ ਕਈ ਥਾਵਾਂ ਤੇ ਮੀਂਹ ਪੈ ਸਕਦਾ ਹੈ।ਪੰਜਾਬ ਵਿੱਚ 10 ਜਨਵਰੀ ਤੱਕ ਦਿਨ ਰਾਤ ਕੜਾਕੇਦਾਰ ਠੰਢ ਜਾਰੀ ਰਹੇਗੀ।

ਪੰਜਾਬ ਦੇ ਕਈ ਸ਼ਹਿਰ- ਅੰਮ੍ਰਿਤਸਰ, ਲੁਧਿਆਣਾ, ਪਟਿਆਲੇ ਹਿਮਾਚਲ ਦੇ ਸ਼ਿਮਲਾ, ਕੁਫਰੀ, ਧਰਮਸ਼ਾਲਾ ਅਤੇ ਡਲਹੌਜੀ ਨਾਲੋਂ ਵੱਧ ਠੰਡੇ ਸੀ।ਸ਼ਿਮਲਾ ਵਿੱਚ ਪਾਰਾ 6.8 ਡਿਗਰੀ ਸੀ।