ਨਵਾਂ ਸਾਲ ਚੜ੍ਹਦਿਆਂ ਹੀ ਕਿਸਾਨ ਕਰਨਗੇ ਵੱਡੇ ਐਕਸ਼ਨ

0
213

ਅੰਮ੍ਰਿਤਸਰ (TLT) ਨਵੇਂ ਸਾਲ ਦਾ ਪਹਿਲਾ ਦਿਨ ਪੰਜਾਬ ‘ਚ ਕਿਸਾਨ ਕਾਲੇ ਦਿਵਸ ਵਜੋਂ ਮਨਾਉਣਗੇ। ਸਾਰੀਆਂ ਕਿਸਾਨ ਜਥੇਬੰਦੀਆਂ ਭਲਕੇ ਪਹਿਲੀ ਜਨਵਰੀ ਨੂੰ ਸਾਂਝੇ ਤੌਰ ‘ਤੇ ਅੰਮ੍ਰਿਤਸਰ ਦੇ ਭੰਡਾਰੀ ਪੁਲ ‘ਤੇ ਚੱਕਾ ਜਾਮ ਕਰਨਗੇ ਤੇ ਸਾਰੇ ਪੰਜਾਬ ਦੇ ਬੀਜੇਪੀ ਆਗੂਆਂ ਦੇ ਘਰਾਂ ਤੇ ਵਪਾਰਕ ਅਦਾਰਿਆਂ ਦਾ ਘਿਰਾਓ ਕਰਨਗੇ।

ਅੰਮ੍ਰਿਤਸਰ ਜ਼ਿਲ੍ਹੇ ‘ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜੰਡਿਆਲਾ ਵਿਖੇ ਲਾਇਆ ਹੋਇਆ ਹੈ ਤੇ ਨਾਲ ਹੀ ਅਗਲੇ ਜਥੇ ਨੂੰ ਦਿੱਲੀ ਭੇਜਣ ਦੀਆਂ ਤਿਆਰੀਆਂ ਕਰ ਰਹੀ ਹੈ। ਦੂਜੇ ਪਾਸੇ ਜੰਡਿਆਲਾ ਗੁਰੂ ਟੋਲ ਪਲਾਜਾ ‘ਤੇ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਦੇ ਚੌਥੇ ਦਿਨ ਅੱਜ ਕਿਸਾਨ ਪਰਿਵਾਰਾਂ ਦੀਆਂ ਬੀਬੀਆਂ ਅੱਤ ਦੀ ਸਰਦੀ ‘ਚ ਟੋਲ ਬੈਰੀਅਰ ਤੇ ਸਵੇਰ ਤੋਂ ਭੁੱਖ ਹੜਤਾਲ ਤੇ ਬੈਠੀਆਂ ਹਨ।

ਭੁੱਖ ਹੜਤਾਲ ਤੇ ਬੈਠੀਆਂ ਬਜੁਰਗ ਬੀਬੀਆਂ ਨੇ ਭਰੇ ਮਨ ਨਾਲ ਆਖਿਆ ਕਿ ਸਾਡੇ ਪਰਿਵਾਰ ਸੜਕਾਂ ਤੇ ਬੈਠੇ ਅੱਤ ਦੀ ਸਰਦੀ ‘ਚ ਰੁਲ ਰਹੇ ਹਨ ਤਾਂ ਅਸੀਂ ਘਰਾਂ ‘ਚ ਬੈਠ ਕੇ ਕੀ ਕਰੀਏ। ਸਾਡੇ ਬੱਚੇ ਭੁੱਖ ਹੜਤਾਲਾਂ ਕਰ ਰਹੇ ਹਨ ਪਰ ਸਰਕਾਰ ਮੂਕਦਰਸ਼ਕ ਬਣ ਕੇ ਦੇਖ ਰਹੀ ਹੈ। ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ 4 ਜਨਵਰੀ ਦੀ ਮੀਟਿੰਗ ‘ਚ ਕੋਈ ਕਿਸਾਨਾਂ ਦੇ ਹੱਕ ਫੈਸਲਾ ਨਾ ਨਿਬੜਿਆਂ ਤਾਂ ਜਥੇਬੰਦੀਆਂ ਦੇ ਹੁਕਮ ਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।