ਟਰੱਕ ਅਤੇ ਟੈਂਕਰ ਵਿਚਕਾਰ ਹੋਏ ਹਾਦਸੇ ਵਿਚ ਇਕ ਦੀ ਮੌਤ

0
165

ਭਵਾਨੀਗੜ੍ਹ 31 ਦਸੰਬਰ (TLT )- ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਸ਼ਹਿਰ ਦੇ ਮੁੱਖ ਮਾਰਗ ਤੇ ਟਰੱਕ ਅਤੇ ਟੈਂਕਰ ਵਿਚਕਾਰ ਹੋਏ ਹਾਦਸੇ ਵਿਚ ਟਰੱਕ ਦੇ ਕੰਡਕਟਰ ਦੀ ਮੌਤ ਹੋ ਗਈ। ਇਸ ਸਬੰਧੀ ਹਾਈਵੇ ਪੈਟਰੋਲਿੰਗ ਦੇ ਅਧਿਕਾਰੀ ਭੋਲਾ ਖਾਨ ਨੇ ਦੱਸਿਆ ਕਿ ਸੰਗਰੂਰ ਵਲੋਂ ਆਉਂਦਾ ਸਕਰੈਪ ਦਾ ਭਰਿਆ ਟਰੱਕ ਜਦੋਂ ਸ਼ਕਤੀਮਾਨ ਹੋਟਲ ਨੇੜੇ ਆਇਆ ਤਾਂ ਸੰਘਣੀ ਧੁੰਦ ਹੋਣ ਕਾਰਨ ਅੱਗੇ ਜਾ ਰਹੇ ਤੇਲ ਵਾਲੇ ਟੈਂਕਰ ਵਿਚ ਜੋਰਦਾਰ ਜਾ ਲੱਗਿਆ ਜਿਸ ਦੌਰਾਨ ਟਰੱਕ ਦੀ ਕੰਡਕਟਰ ਸਾਈਡ ਬਿਲਕੁੱਲ ਖਤਮ ਹੋ ਗਈ ਅਤੇ ਟਰੱਕ ਦਾ ਕੰਡਕਟਰ ਟਰੱਕ ਵਿਚ ਹੀ ਫਸ ਗਿਆ ਜਿਸ ਨੂੰ ਬੜੀ ਮੁਸ਼ੱਕਤ ਦੇ ਬਾਦ ਬਾਹਰ ਕੱਢਿਆ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।