ਲਵ ਮੈਰਿਜ ਕਰਉਣਾ ਚਾਹੁੰਦੇ ਸੀ ਲੜਕਾ-ਲੜਕੀ, ਕੁੜੀ ਦੇ ਘਰ ਵਾਲਿਆਂ ਨੇ ਦੋਵਾਂ ‘ਤੇ ਦਿਨ-ਦਿਹਾੜੇ ਵਰ੍ਹਾਈਆਂ ਗੋਲ਼ੀਆਂ

0
149

ਰੋਹਤਕ (TLT) ਰੋਹਤਕ ਦੇ ਦਿੱਲੀ ਬਾਈਪਾਸ ‘ਤੇ ਦਿਨਦਿਹਾੜੇ ਡਬਲ ਮਰਡਰ ਹੋਇਆ। ਦਿਨ ਦਿਹਾੜੇ ਗੋਲ਼ੀਆਂ ਦੀ ਆਵਾਜ ਗੂੰਜੀ। ਹਮਲਾਵਰਾਂ ਨੇ ਧੜਾਧੜ ਗੋਲੀਆਂ ਵਰ੍ਹਾ ਕੇ ਕਾਰ ਸਵਾਰ ਲੜਕੇ-ਲੜਕੀ ਨੂੰ ਬੇਰਹਿਮੀ ਨਾਲ ਮਾਰ ਦਿੱਤਾ। ਦਰਅਸਲ ਇਹ ਦੋਵੇਂ ਜਾਣੇ ਆਪਸ ‘ਚ ਲਵ ਮੈਰਿਜ ਕਰਾਉਣਾ ਚਾਹੁੰਦੇ ਸਨ। ਪਰ ਲੜਕੀ ਦੇ ਪਰਿਵਾਰ ਵਾਲਿਆਂ ਨੇ ਧੋਖੇ ਨਾਲ ਬੁਲਾਕੇ ਆਨਰ ਕਿਲਿੰਗ ਨੂੰ ਅੰਜ਼ਾਮ ਦੇ ਦਿੱਤਾ।

ਵਾਰਦਾਤ ਤੋਂ ਬਾਅਦ ਵੱਡੀ ਗਿਣਤੀ ਪੁਲਿਸ ਬਲ ਘਟਨਾ ਸਥਾਨ ‘ਤੇ ਮੌਜੂਦ ਸੀ। ਮ੍ਰਿਤਕ ਲੜਕੀ ਰੋਹਤਕ ਦੇ ਨੇੜਲੇ ਪਿੰਡ ਕਨਹੇਲੀ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਮ੍ਰਿਤਕ ਲੜਕੇ ਦੀ ਮਾਂ ਨੇ ਦੱਸਿਆ ਦੋਵੇਂ ਵਿਆਹ ਕਰਾਉਣਾ ਚਾਹੁੰਦੇ ਸਨ। ਪਰ ਲੜਕੀ ਦੇ ਪਰਿਵਾਰ ਵਾਲਿਆਂ ਨੇ ਧੋਖੇ ਨਾਲ ਬੁਲਾਕੇ ਦੋਵਾਂ ਨੂੰ ਮਾਰ ਦਿੱਤਾ। ਉਨ੍ਹਾਂ ਕਿਹਾ ਕਿ ਵਿਆਹ ਨਹੀਂ ਪਸੰਦ ਸੀ ਤਾਂ ਇਨਕਾਰ ਕਰ ਦਿੰਦੇ।