ਇਲਾਹਾਬਾਦ ਬੈਂਕ ਦੀ ਸ਼ਾਖਾ ਨੂੰ ਅਚਾਨਕ ਲੱਗੀ ਅੱਗ, ਭਾਰੀ ਨੁਕਸਾਨ ਪਰ ਲਾਕਰ ਕੈਸ਼ ਸੁਰੱਖਿਅਤ

0
98

ਮਾਛੀਵਾੜਾ ਸਾਹਿਬ, 31 ਦਸੰਬਰ (TLT News) – ਸਮਰਾਲਾ ਰੋਡ ’ਤੇ ਲਕਸ਼ਮੀ ਮਾਰਕੀਟ ਵਿਚ ਸਥਿਤ ਇਲਾਹਾਬਾਦ ਬੈਂਕ ਦੀ ਸ਼ਾਖਾ ਨੂੰ ਅੱਜ ਸਵੇਰੇ ਕਰੀਬ 8 ਵਜੇ ਅਚਾਨਕ ਲੱਗੀ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ। ਅੱਗ ਲੱਗਣ ਦਾ ਕਾਰਨ ਮੁੱਢਲੇ ਤੌਰ ’ਤੇ ਬਿਜਲੀ ਦਾ ਸ਼ਾਰਟ ਸਰਕਟ ਕਿਹਾ ਜਾ ਰਿਹਾ ਹੈ ਅਤੇ ਇਸ ਦੌਰਾਨ ਬੈਂਕ ਦਾ ਲਗਭਗ ਸਾਰਾ ਫ਼ਰਨੀਚਰ ਅਤੇ ਕੰਪਿਊਟਰ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਏ। ਥਾਣਾ ਮੁਖੀ ਰਾਓ ਵਰਿੰਦਰ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪੁੱਜ ਗਏ ਤੇ ਇਸ ਦੌਰਾਨ ਜਾਨੀ ਨੁਕਸਾਨ ਤੋਂ ਇਲਾਵਾ ਬੈਂਕ ਦੇ ਲਾਕਰ ਅਤੇ ਕੈਸ਼ ਦਾ ਬਚਾਅ ਰਿਹਾ।