ਕਰਨਾਟਕ ‘ਚ ਰੇਲਵੇ ਟਰੈਕ ਨੇੜਿਓਂ ਮਿਲੀ ਵਿਧਾਨ ਪ੍ਰੀਸ਼ਦ ਦੇ ਡਿਪਟੀ ਸਪੀਕਰ ਦੀ ਲਾਸ਼, ਖ਼ੁਦਕੁਸ਼ੀ ਦਾ ਖ਼ਦਸ਼ਾ

0
104

ਬੈਂਗਲੁਰੂ, 29 ਦਸੰਬਰ (TLT News) ਕਰਨਾਟਕ ਦੇ ਚਿਕਮੰਗਲੂਰ ‘ਚ ਵਿਧਾਨ ਪ੍ਰੀਸ਼ਦ ਦੇ ਡਿਪਟੀ ਸਪੀਕਰ ਐਸ. ਐਲ. ਧਰਮਗੌੜਾ ਦੀ ਲਾਸ਼ ਮਿਲੀ ਹੈ। ਪੁਲਿਸ ਨੇ ਰੇਲਵੇ ਟਰੈਕ ਕੋਲੋਂ ਉਨ੍ਹਾਂ ਦੀ ਲਾਸ਼ ਨੂੰ ਬਰਾਮਦ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੇ ਕੋਲੋਂ ਇਕ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ। ਹਾਲਾਂਕਿ ਅਜੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਇਸ ਖ਼ੁਦਕੁਸ਼ੀ ਨੋਟ ‘ਚ ਕੀ ਲਿਖਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਰਾਤੀਂ 2 ਵਜੇ ਉਨ੍ਹਾਂ ਦੀ ਲਾਸ਼ ਨੂੰ ਬਰਾਮਦ ਕੀਤਾ। ਪੁਲਿਸ ਨੇ ਮੀਡੀਆ ਨੂੰ ਦੱਸਿਆ ਕਿ ਇਹ ਖ਼ੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਦੱਸ ਦਈਏ ਕਿ 64 ਸਾਲਾ ਜੇ. ਡੀ. ਐਸ. ਨੇਤਾ ਐਸ. ਐਲ. ਧਰਮਗੌੜਾ ਕੁਝ ਦਿਨ ਪਹਿਲਾਂ ਸੁਰਖ਼ੀਆਂ ‘ਚ ਆਏ ਸਨ। ਬੀਤੀ 15 ਦਸੰਬਰ ਨੂੰ ਕਰਨਾਟਕ ਵਿਧਾਨ ਪ੍ਰੀਸ਼ਦ ‘ਚ ਰੱਜ ਦੇ ਹੰਗਾਮਾ ਹੋਇਆ ਸੀ। ਇਸ ਦੌਰਾਨ ਡਿਪਟੀ ਸਪੀਕਰ ਧਰਮਗੌੜਾ ਨੂੰ ਉਨ੍ਹਾਂ ਦੀ ਕੁਰਸੀ ਤੋਂ ਹਟਾ ਦਿੱਤਾ ਗਿਆ ਸੀ।