ਪੈਟਰੋਲ ਪੰਪ ਤੋਂ ਇਕ ਲੱਖ ਰੁਪਏ ਦੀ ਲੁੱਟ

0
95

ਗੜ੍ਹਸ਼ੰਕਰ, 28 ਦਸੰਬਰ (TLT)- ਗੜ੍ਹਸ਼ੰਕਰ ਤੋਂ ਬੰਗਾ ਰੋਡ ‘ਤੇ ਪਿੰਡ ਚੌੜਾ ਵਿਖੇ ਸਥਿਤ ਇਕ ਪੈਟਰੋਲ ਤੋਂ ਅੱਜ ਤੜਕਸਾਰ ਅਣਪਛਾਤੇ ਵਿਅਕਤੀਆਂ ਵਲੋਂ ਇਕ ਲੱਖ ਦੇ ਕਰੀਬ ਨਕਦੀ ਲੁੱਟੇ ਜਾਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਅਣਪਛਾਤੇ ਚਾਰ ਵਿਅਕਤੀਆਂ ਨੇ ਪੈਟਰੋਲ ਪੰਪ ਦੇ ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਸੁੱਤੇ ਪਏ ਕਰਿੰਦਿਆਂ ਤੋਂ ਇਕ ਲੱਖ ਦੇ ਕਰੀਬ ਰਾਸ਼ੀ ਖੋਹ ਲਈ ਅਤੇ ਇਸ ਤੋਂ ਬਾਅਦ ਉਹ ਜਾਂਦੇ ਵੇਲੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ. ਵੀ ਨਾਲ ਲੈ ਗਏ। ਫਿਲਹਾਲ ਪੁਲਿਸ ਵਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।