31 ਦਸੰਬਰ ਤੋਂ ਪਹਿਲਾਂ ਬਿਨਾਂ ਜੁਰਮਾਨੇ ਦੇ ਸਿਰਫ਼ 15 ਮਿੰਟ ‘ਚ ਤੁਸੀਂ ਖ਼ੁਦ ਭਰ ਸਕਦੇ ਹੋ ਆਪਣਾ ਇਨਕਮ ਟੈਕਸ ਰਿਟਰਨ, ਇਹ ਹੈ ਪ੍ਰਕਿਰਿਆ

0
174

ਨਵੀਂ ਦਿੱਲੀ, TLT/  ਜੇਕਰ ਤੁਸੀਂ ਵਿੱਤੀ ਵਰ੍ਹੇ 2019-20 ਲਈ ਆਈਟੀਆਰ ਫਾਈਲ ਕਰਨ ਨੂੰ ਲੈ ਕੇ ਪਰੇਸ਼ਾਨ ਹੋ ਤਾਂ ਚਿੰਤਾ ਨਾ ਕਰੋ। ਇਨਕਮ ਟੈਕਸ ਰਿਟਰਨ ਭਰਨਾ ਸਿਰਫ਼ 15 ਮਿੰਟ ਦਾ ਕੰਮ ਹੈ। ਤੁਹਾਨੂੰ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਕਰਨ ਲਈ ਕਿਸੇ ਸੀਏ ਨੂੰ ਲੱਭਣ ਦੀ ਲੋੜ ਨਹੀਂ ਹੈ। ਅੱਜ ਅਸੀਂ ਤੁਹਾਨੂੰ ਉਹ ਪ੍ਰਕਿਰਿਆ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਕਾਫੀ ਘੱਟ ਸਮੇਂ ‘ਚ ਆਪਣਾ ਆਈਟੀਆਰ ਦਾਖ਼ਲ ਕਰ ਸਕਦੇ ਹੋ। ਆਓ ਜਾਣਦੇ ਹਾਂ।

ਆਈਟੀਆਰ ਦਾਖ਼ਲ ਕਰਨ ਲਈ ਹੋਵੇਗੀ ਇਨ੍ਹਾਂ ਦਸਤਾਵੇਜਾਂ ਦੀ ਜ਼ਰੂਰਤ

1. ਪੈਨ ਕਾਰਡ

2. ਆਧਾਰ ਕਾਰਡ

3. ਬੈਂਕ ਅਕਾਊਂਟ ਨੰਬਰ

4. ਨਿਵੇਸ਼ ਦੀ ਜਾਣਕਾਰੀ ਤੇ ਸਾਰੇ ਜ਼ਰੂਰੀ ਸਰਟੀਫਿਕੇਟਸ

5. ਫਾਰਮ 16

6. ਫਾਰਮ 26ਏਐੱਸ

ਕਰੋ ਫਾਰਮ ਦੀ ਚੋਣ

ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਗੀਦਾ ਹੈ ਕਿ ਤੁਸੀਂ ਕਿਸ ਸ਼੍ਰੇਣੀ ਦਾ ਟੈਕਸ ਰਿਟਰਨ ਕਰਨਾ ਹੈ ਤੇ ਤੁਹਾਨੂੰ ਕਿਹੜਾ ਆਈਟੀਆਰ ਫਾਰਮ ਭਰਨ ਦੀ ਲੋੜ ਹੈ। ਉਦਾਹਰਨ ਲਈ ਆਈਟੀਆਰ ‘ਸਹਿਜ’ ਫਾਰਮ ਉਨ੍ਹਾਂ ਨਾਗਰਿਕਾਂ ਲਈ ਹੈ, ਜਿਨ੍ਹਾਂ ਦੀ ਕੁੱਲ ਆਮਦਨੀ 50 ਲੱਖ ਰੁਪਏ ਤਕ ਹੈ। ਉਨ੍ਹਾਂ ਨੂੰ ਤਨਖ਼ਾਹ, ਇਕ ਘਰ ਤੇ ਹੋਰ ਸ੍ਰੋਤਾਂ ਜਿਵੇਂ ਵਿਆਜ ਤੋਂ ਆਮਦਨ ਪ੍ਰਾਪਤ ਹੁੰਦੀ ਹੈ।

ਦੋ ਤਰੀਕਿਆਂ ਨਾਲ ਹੋ ਸਕਦੀ ਹੈ ਆਈਟੀਆਰ ਈ-ਫਾਈਲਿੰਗ

1. ਆਈਟੀਆਰ ਫਾਰਮ ਡਾਊਨਲੋਡ ਕਰਨਾ, ਫਾਰਮ ਨੂੰ ਆਫਲਾਈਨ ਭਰਨਾ ਅਤੇ XML ਫਾਈਲ ਅਪਲੋਡ ਕਰਨਾ।

2. ਇਕ ਆਨਲਾਈਨ ਈ-ਫਾਈਲਿੰਗ ਪੋਰਟਲ ‘ਤੇ ਸਿੱਧੀ ਸਾਰੀ ਜਾਣਕਾਰੀ ਫਾਈਲ ਕਰਕੇ ਸਬਮਿਟ ਕਰਨਾ।

ਇਸ ਤਰ੍ਹਾਂ ਹੋਵੇਗੀ ਆਈਟੀਆਰ ਦੀ ਈ-ਫਾਈਲਿੰਗ

ਸਟੈੱਪ 1. ਆਈਟੀਆਰ ਈ-ਫਾਈਲਿੰਗ (ITR e-filing) ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਈਟੀਆਰ ਲਈ ਖ਼ੁਦ ਨੂੰ ਰਜਿਸਟਰ ਕਰਨਾ ਹੋਵੇਗਾ।

ਸਟੈੱਪ 2. ਤੁਹਾਨੂੰ ਇਨਕਮ ਟੈਕਸ ਵਿਭਾਗ ਦੀ ਵੈਬਸਾਈਟ https://www.incometaxindiaefiling.gov.in/home ‘ਤੇ ਜਾਣਾ ਹੋਵੇਗਾ।

ਸਟੈੱਪ 3. ਇਥੇ ਤੁਹਾਨੂੰ ਯੂਜ਼ਰ ਆਈਡੀ (PAN), ਪਾਸਵਰਡ, ਜਨਮ ਤਰੀਕ ਅਤੇ ਕੈਪਚਾ ਕੋਡ ਪਾ ਕੇ ਲਾਗਇਨ ਕਰਨਾ ਹੋਵੇਗਾ।

ਸਟੈੱਪ 4. ਹੁਣ ਤੁਹਾਨੂੰ ‘e-File’ ਟੈਬ ‘ਤੇ ਜਾਣਾ ਹੋਵੇਗਾ ਅਤੇ ਇਨਕਮ ਟੈਕਸ ਰਿਟਰਨ ‘ਤੇ ਕਲਿੱਕ ਕਰਨਾ ਹੋਵੇਗਾ।

ਸਟੈੱਪ 5. ਇਥੇ ਸਭ ਤੋਂ ਪਹਿਲਾਂ ਤੁਹਾਨੂੰ ਅਸੈਸਮੈਂਟ ਈਅਰ ਲਈ ਉਹ ਆਈਟੀਆਰ ਫਾਰਮ ਚੁਣਨਾ ਹੋਵੇਗਾ, ਜਿਸਨੂੰ ਤੁਸੀਂ ਭਰਨਾ ਹੈ।

ਸਟੈੱਪ 6. ਜੇਕਰ ਤੁਸੀਂ ਅਸਲੀ ਰਿਟਰਨ ਫਾਈਲ ਕਰ ਰਹੇ ਹੋ ਤਾਂ ‘Original’ ਟੈਬ ‘ਤੇ ਕਲਿੱਕ ਕਰੋ।

ਸਟੈੱਪ 7. ਜੇਕਰ ਤੁਸੀਂ ਸੋਧ ਰਿਟਰਨ ਦਾਖ਼ਲ ਕਰ ਰਹੇ ਹੋ ਤਾਂ ‘Revised Return’ ‘ਤੇ ਕਲਿੱਕ ਕਰੋ।

ਸਟੈੱਪ 8. ਹੁਣ ‘ਪ੍ਰਿਪੇਅਰ’ ਅਤੇ ਸਬਮਿਟ ਆਨਲਾਈਨ ਨੂੰ ਚੁਣੋ ਤੇ ਕੰਟੀਨਿਊ ‘ਤੇ ਕਲਿੱਕ ਕਰੋ।

ਸਟੈੱਪ 9. ਇਸਤੋਂ ਬਾਅਦ ਨਵੇਂ ਪੇਜ ‘ਤੇ ਮੰਗੀ ਸਾਰੀ ਜਾਣਕਾਰੀ ਭਰੋ ਅਤੇ ਨਾਲ ਹੀ ਸੇਵ ਕਰਦੇ ਰਹੋ।

ਸਟੈੱਪ 10. ਇਥੇ ਤੁਹਾਨੂੰ ਨਿਵੇਸ਼ ਅਤੇ ਸਿਹਤ ਤੇ ਜੀਵਨ ਬੀਮੇ ਬਾਰੇ ਸਾਰੇ ਜਾਣਕਾਰੀ ਦੱਸਣੀ ਪਵੇਗੀ।

ਸਟੈੱਪ 11. ਇਹ ਸਾਰੀ ਜਾਣਕਾਰੀ ਦਰਜ ਕਰਨ ਤੋਂ ਬਾਅਦ, ਅੰਤ ‘ਚ ਵੈਰੀਫਿਕੇਸ਼ਨ ਪੇਜ ਆਵੇਗਾ, ਇਸਨੂੰ ਤੁਸੀਂ ਉਸੇ ਸਮੇਂ ਵੈਰੀਫਾਈ ਕਰ ਸਕਦੇ ਹੋ ਜਾਂ ਤੁਸੀਂ 120 ਦਿਨਾਂ ‘ਚ ਵੈਰੀਫਾਈ ਕਰ ਸਕਦੇ ਹੋ।

ਸਟੈੱਪ 12. ਹੁਣ ਤੁਹਾਨੂੰ ‘ਪ੍ਰੀਵਿਊ’ ਅਤੇ ‘ਸਬਮਿਟ’ ‘ਤੇ ਕਲਿੱਕ ਕਰਨਾ ਹੋਵੇਗਾ ਅਤੇ ਆਈਟੀਆਰ ਸਬਮਿਟ ਹੋ ਜਾਵੇਗੀ।

ਵੈਰੀਫਿਕੇਸ਼ਨ ਕਰਨਾ ਨਾ ਭੁੱਲੋ

ਆਈਟੀਆਰ ਭਰਦੇ ਸਮੇਂ ਸਾਨੂੰ ਵੈਰੀਫਿਕੇਸ਼ਨ ਕਰਨਾ ਨਹੀਂ ਭੁੱਲਣਾ ਚਾਹੀਦਾ। ਇਸਦੇ ਚਾਰ ਤਰੀਕੇ ਹਨ।

1. ਆਧਾਰ ਓਟੀਪੀ ਰਾਹੀਂ

2. ਨੈੱਟ ਬੈਂਕਿੰਗ ਦੇ ਮਾਧਿਅਮ ਨਾਲ ਈ-ਫਾਈਲਿੰਗ ਅਕਾਊਂਟ ‘ਚ ਲਾਗਇਨ ਕਰਕੇ

3. ਇਲੈਕਟ੍ਰਾਨਿਕ ਵੈਰੀਫਿਕੇਸ਼ਨ ਕੋਡ

4. ਆਈਟੀਆਰ-ਵੀ ਦੀ ਸਾਈਨਡ ਕਾਪੀ ਬੈਂਗਲੁਰੂ ਭੇਜ ਕੇ।

30 ਨਵੰਬਰ ਹੈ ਆਖ਼ਰੀ ਤਰੀਕ

ਦੱਸ ਦੇਈਏ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਟੈਕਸ ਦੇਣ ਵਾਲਿਆਂ ਨੂੰ ਹੋ ਰਹੀ ਪਰੇਸ਼ਾਨੀ ਨੂੰ ਸਮਝਦਿਆਂ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (ਸੀਬੀਡੀਟੀ) ਨੇ ਅਸੈਸਮੈਂਟ ਸਾਲ 2019-20 ਲਈ ਦੇਰੀ ਤੋਂ ਅਤੇ ਸੋਧ ਇਨਕਮ ਟੈਕਸ ਰਿਟਰਨ ਦਾਖ਼ਲ ਕਰਨ ਦੀ ਆਖ਼ਰੀ ਤਰੀਕ ਨੂੰ 30 ਸਤੰਬਰ ਤੋਂ ਵਧਾ ਕੇ 30 ਨਵੰਬਰ ਕਰ ਦਿੱਤਾ ਹੈ।