ਕ੍ਰਿਸਮਸ ’ਤੇ BSNL ਲੈ ਕੇ ਆਇਆ ਖ਼ਾਸ ਆਫਰ, ਮਿਲੇਗਾ 3ਜੀਬੀ ਰੋਜ਼ਾਨਾ ਡਾਟੇ ਦਾ ਲਾਭ

0
181

ਨਵੀਂ ਦਿੱਲੀ,TLT/ : ਸਰਕਾਰੀ ਟੈਲੀਕਾਮ ਕੰਪਨੀ ਬੀਐੱਸਐੱਨਐੱਲ ਨੇ ਕ੍ਰਿਸਮਸ ਮੌਕੇ ਆਪਣੇ ਯੂਜ਼ਰਜ਼ ਲਈ ਬੇਹੱਦ ਖ਼ਾਸ ਐਲਾਨ ਕੀਤਾ ਹੈ। ਇਸ ਆਫਰ ’ਚ ਤੁਹਾਨੂੰ 3ਜੀਬੀ ਡੇਲੀ ਡਾਟੇ ਦੀ ਸਹੂਲਤ ਮਿਲੇਗੀ। ਕੰਪਨੀ ਨੇ ਆਪਣੇ ਧਮਾਕੇਦਾਰ ਕ੍ਰਿਸਮਸ ਆਫਰ ਤਹਿਤ 998 ਰੁਪਏ ਤੇ 199 ਰੁਪਏ ਵਾਲੇ ਦੋ ਪਲਾਨ ਨੂੰ ਲਾਂਚ ਕੀਤਾ ਹੈ।

ਜੇ ਤੁਸੀਂ ਵੀ ਕੰਪਨੀ ਦੇ ਨਵੇਂ ਆਫਰ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਇਨ੍ਹਾਂ ਪਲਾਨਜ਼ ਬਾਰੇ ਡਿਟੇਲ ਨਾਲ ਜਾਣ ਲਓ। ਇੱਥੇ ਅਸੀਂ ਇਨ੍ਹਾਂ ਦੋਵਾਂ ਪਲਾਨਜ਼ ਦੇ ਤਹਿਤ ਮਿਲਣ ਵਾਲੇ ਲਾਭ ਬਾਰੇ ਜਾਣਕਾਰੀ ਦੇ ਰਹੇ ਹਾਂ।

998 ਰੁਪਏ ਵਾਲੇ ਪਲਾਨ

ਬੀਐੱਸਐੱਨਐੱਲ ਦੇ 998 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ਦੀ ਵੈਲੀਡਿਟੀ 240 ਦਿਨਾਂ ਦੀ ਹੈ। ਕਿ੍ਰਸਮਸ ਮੌਕੇ ਪੇਸ਼ ਕੀਤੇ ਗਏ ਇਸ ਪਲਾਨ ’ਚ ਯੂਜ਼ਰਜ਼ ਨੂੰ ਰੋਜ਼ਾਨਾ 3ਜੀਬੀ ਡਾਟੇ ਦੀ ਸਹੂਲਤ ਮਿਲੇਗੀ। ਦੱਸਣਯੋਗ ਹੈ ਕਿ ਇਹ ਆਫਰ ਸੀਮਿਤ ਸਮੇਂ ਲਈ ਉਪਲਬਧ ਹੋਵੇਗਾ। ਸੀਮਿਤ ਸਮਾਂ ਖ਼ਤਮ ਹੋਣ ਤੋਂ ਬਾਅਦ ਜੇਕਰ ਬਾਅਦ ’ਚ ਵੀ ਤੁਸੀਂ ਇਸ ਪਲਾਨ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਇਸ ’ਚ ਤੁਹਾਨੂੰ 240 ਦਿਨਾਂ ਤਕ 2ਜੀਬੀ ਡਾਟਾ ਡੇਲੀ ਮਿਲੇਗਾ। ਅਜਿਹੇ ’ਚ ਬਿਨਾਂ ਦੇਰ ਕੀਤੇ ਅੱਜ ਹੀ ਆਪਣੇ ਬੀਐੱਸਐੱਨਐੱਲ ਨੰਬਰ ’ਤੇ ਰਿਚਾਰਜ ਕਰਵਾਓ।

199 ਰੁਪਏ ਵਾਲਾ ਪਲਾਨ

ਕ੍ਰਿਸਮਸ ਮੌਕੇ ਬੀਐੱਸਐੱਨਐੱਲ ਨੇ 199 ਰੁਪਏ ਵਾਲਾ ਸਸਤਾ ਪਲਾਨ ਵੀ ਬਾਜ਼ਾਰ ’ਚ ਉਤਾਰਿਆ ਹੈ। ਇਸ ਪਲਾਨ ਦੀ ਵੈਲੀਡਿਟੀ 30 ਦਿਨਾਂ ਦੀ ਹੈ ਤੇ ਇਸ ਵੈਲੀਡਿਟੀ ਦੌਰਾਨ ਯੂਜ਼ਰਜ਼ 2ਜੀਬੀ ਹਾਈ ਸਪੀਡ ਡਾਟੇ ਦਾ ਲਾਭ ਚੁੱਕ ਸਕਦੇ ਹਨ। ਉਸ ਨਾਲ ਹੀ 250 ਮਿੰਟ ਲੋਕਲ ਕਾਲਿੰਗ ਲਈ ਮਿਲਣਗੇ। ਇਸ ਤੋਂ ਇਲਾਵਾ ਯੂਜ਼ਰਜ਼ ਐੱਸਟੀਡੀ ਨੰਬਰ ’ਤੇ ਮੁਫਤ ਕਾਲਿੰਗ ਦੀ ਸਹੂਲਤ ਪ੍ਰਾਪਤ ਕਰ ਸਕਦੇ ਹਨ। ਨਾਲ ਹੀ ਇਸ ’ਚ 100 ਐੱਸਐੱਮਐੱਸ ਮੁਫਤ ਮਿਲਣਗੇ।