ਦੁਨੀਆ ਦਾ ਸਭ ਤੋਂ ਵੱਡਾ ਅੰਮ੍ਰਿਤਸਰੀ ਕੁਲਚਾ ਬਣਾ ਕੇ ਬਣਾਇਆ ਵਿਸ਼ਵ ਰਿਕਾਰਡ

0
189

ਅੰਮ੍ਰਿਤਸਰ, 25 ਦਸੰਬਰ (TLT) – ਅੰਮ੍ਰਿਤਸਰ ਵਿਖੇ ਦੁਨੀਆਂ ਦਾ ਸਭ ਤੋਂ ਵੱਡਾ ਅੰਮ੍ਰਿਤਸਰੀ ਕੁਲਚਾ ਬਣਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਸਬੰਧੀ ਐਮ.ਡੀ ਰਬਜੀਤ ਸਿੰਘ ਗਰੋਵਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦੀ ਮਿਹਨਤ ਨਾਲ ਹੀ ਇਹ ਵਿਸ਼ਵ ਰਿਕਾਰਡ ਦਾ ਖ਼ਿਤਾਬ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਅੰਮ੍ਰਿਤਸਰੀ ਕੁਲਚੇ ਦੀ ਲੰਬਾਈ 31 ਇੰਚ ਹੈ। ਜੋ ਹੁਣ ਤੱਕ ਦਾ ਦੁਨੀਆ ਦਾ ਸਭ ਤੋਂ ਵੱਡਾ ਕੁਲਚਾ ਹੈ।