ਧਾਰੀਵਾਲ ‘ਚ ਗੁੰਡਾਗਰਦੀ ਨੇ ਲਈ ਨੌਜਵਾਨ ਦੀ ਜਾਨ, ਇਲਾਕੇ ‘ਚ ਦਹਿਸ਼ਤ

0
165

ਧਾਰੀਵਾਲ, 24 ਦਸੰਬਰ (TLT News)- ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਕਸਬਾ ਧਾਰੀਵਾਲ ‘ਚ ਬੀਤੇ ਦਿਨ ਜ਼ਹਿਰੀਲੀ ਵਸਤੂ ਨਿਗਲਣ ਕਾਰਨ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋਣ ਦਾ ਮਾਮਲਾ ਅਜੇ ਠੰਢਾ ਨਹੀ ਸੀ ਹੋਇਆ ਕਿ ਬੀਤੀ ਰਾਤ ਧਾਰੀਵਾਲ ਦੇ ਕਲਿਆਣਪੁਰ ਮੋੜ ‘ਤੇ ਗੁੰਡਾਗਰਦੀ ਦੇ ਨੰਗਾ ਨਾਚ ਹੋਣ ਦੀ ਘਟਨਾ ਵਾਪਰ ਗਈ। ਇਸ ਘਟਨਾ ਦੌਰਾਨ ਸੈਰ ਕਰ ਰਹੇ ਨੌਜਵਾਨ ਦਾ ਅਣਪਛਾਤਿਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ 32 ਸਾਲਾ ਜਗਦੀਪ ਸਿੰਘ ਜੱਗੀ ਦੇ ਪਰਿਵਾਰਕ ਜੀਆਂ ਅਨੁਸਾਰ ਉਹ (ਜੱਗੀ) ਰਾਤ ਦਾ ਖਾਣਾ ਖਾ ਕੇ ਬਾਹਰ ਸੈਰ ਕਰਨ ਲਈ ਨਿਕਲਿਆ ਸੀ। ਕਾਫ਼ੀ ਦੇਰ ਤੱਕ ਵਾਪਸ ਨਾ ਪਰਤਣ ‘ਤੇ ਜਦੋਂ ਪਰਿਵਾਰ ਨੇ ਨੌਜਵਾਨ ਦੀ ਭਾਲ ਕੀਤੀ ਤਾਂ ਉਹ ਖ਼ੂਨ ਨਾਲ ਲੱਥਪੱਥ ਮਿਲਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਖ਼ਬਰ ਪੁਲਿਸ ਨੂੰ ਦਿੱਤੀ ਗਈ ਅਤੇ ਐਸ. ਐਚ. ਓ. ਮਨਜੀਤ ਸਿੰਘ ਪੁਲਿਸ ਅਮਲੇ ਨਾਲ ਮੌਕੇ ‘ਤੇ ਪਹੁੰਚੇ ਅਤੇ ਅਤੇ ਉਨ੍ਹਾਂ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਲਾਸ਼ ਨੂੰ ਪੋਸਟਮਾਰਟਮ ਲਈ ਗੁਰਦਾਸਪੁਰ ਭੇਜਿਆ ਗਿਆ ਹੈ।