29ਵੇਂ ਦਿਨ ਪਹੁੰਚਿਆ ਕਿਸਾਨਾਂ ਦਾ ਅੰਦੋਲਨ, ਦਿੱਲੀ-ਯੂਪੀ ਤੇ ਹਰਿਆਣਾ ਬਾਰਡਰ ’ਤੇ ਜਮ੍ਹਾ ਹਨ ਹਜ਼ਾਰਾਂ ਪ੍ਰਦਰਸ਼ਨਕਾਰੀ

0
111

ਨਵੀਂ ਦਿੱਲੀ, TLT/ ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਇਕ ਮਹੀਨਾ ਹੋਣ ਵਾਲਾ ਹੈ। ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਕਈ ਸੂਬਿਆਂ ਦੇ ਕਿਸਾਨਾਂ ਦਾ ਅੰਦੋਲਨ ਵੀਰਵਾਰ ਨੂੰ 29ਵੇਂ ਦਿਨ ਪਹੁੰਚ ਗਿਆ। ਦਿੱਲੀ ਨਾਲ ਜੁੜੇ ਹਰਿਆਣਾ ਦੇ ਸਿੰਘੂ ਤੇ ਟੀਕਰੀ ਬਾਰਡਰ ਨਾਲ ਯੂਪੀ ਦੇ ਨੋਇਡਾ ਤੇ ਗਾਜੀਪੁਰ ਬਾਰਡਰ ’ਤੇ ਵੀ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਚੱਲਦਿਆਂ ਐੱਨਸੀਆਰ ’ਚ ਆਵਾਜਾਈ ਠੱਪ ਹੈ।

ਦਿੱਲੀ ਆਵਾਜਾਈ ਪੁਲਿਸ ਨੇ ਦੱਸਿਆ ਕਿ ਕਿਸਾਨ ਵਿਰੋਧ ਕਾਰਨ ਨੋਇਡਾ ਤੇ ਗਾਜੀਆਬਾਦ ਤੋਂ ਦਿੱਲੀ ਵੱਲ ਆਉਣ ਵਾਲੀ ਆਵਾਜਾਈ ਲਈ ਚਿੱਲਾ ਤੇ ਗਾਜੀਪੁਰ ਸਰਹੱਦਾਂ ਬੰਦ ਹਨ। ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਨੰਦ ਵਿਹਾਰ, ਡੀਐੱਨਡੀ, ਅਪਸਰਾ, ਭੋਪਰਾ ਸਰਹੱਦਾਂ ਰਾਹੀਂ ਦਿੱਲੀ ਆਉਣ ਲਈ ਰਸਤਾ ਲੈਣ।

ਜ਼ਿਕਰਯੋਗ ਹੈ ਕਿ ਕਿਸਾਨਾਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਸੁਪਰੀਟ ਕੋਰਟ ’ਚ ਪਟੀਸ਼ਨ ਦਾਇਰ ਕਰਨ ਵਾਲਿਆਂ ’ਚ ਇਕ ਪਟੀਸ਼ਨਕਰਤਾ ਵਿਰੋਧ ਪ੍ਰਦਰਸ਼ਨ ਕਰ ਰਹੀਆਂ 40 ਤੋਂ ਜ਼ਿਆਦਾ ਕਿਸਾਨ ਯੂਨੀਅਨਾਂ ਨੂੰ ਪੱਖਕਾਰ ਬਣਾਉਣਾ ਚਾਹੰੁਦਾ ਹੈ। ਇਸ ਦੌਰਾਨ ਜਸਟਿਸ ਐੱਸਏ ਬੋਬਡੇ ਦੀ ਪ੍ਰਧਾਨਤਾ ਵਾਲੀ ਬੈਂਚ ਨੇ 17 ਦਸੰਬਰ ਨੂੰ ਇਸ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਸੀ ਕਿ ਕਿਸਾਨਾਂ ਨੂੰ ਬਗੈਰ ਕਿਸੇ ਰੁਕਾਵਟ ਦੇ ਆਪਣਾ ਅੰਦੋਲਨ ਜਾਰੀ ਰੱਖਣ ਦੇਣਾ ਚਾਹੀਦਾ ਤੇ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰਨ ਦੇ ਮੌਲਿਕ ਅਧਿਕਾਰ ’ਚ ਦਖਲ ਨਹੀਂ ਦੇਵੇਗਾ। ਇਸ ਮਾਮਲੇ ’ਚ ਜਿਨ੍ਹਾਂ ਕਿਸਾਨ ਯੂਨੀਅਨਾਂ ਦੇ ਬਚਾਉ ਪੱਖ ਦਾ ਵਿਰੋਧ ਕੀਤਾ ਗਿਆ ਹੈ ਉਨ੍ਹਾਂ ’ਚ ਬੀਕੇਯੂ-ਸਿਧੂਪੁਰ, ਬੀਕੇਯੂ-ਰਾਜੇਵਾਲ, ਬੀਕੇਯੂ-ਲੱਖੋਵਾਲ, ਬੀਕੇਯੂ-ਡਕੌਡਾ, ਬੀਕੇਯੂ-ਦੋਆਬਾ ਤੇ ਕੁੱਲ ਹਿੰਦ ਫੇਡਰੇਸ਼ਨ ਵੀ ਸ਼ਾਮਲ ਹਨ।