ਆ ਰਹੀ ਹੈ ਦੇਸ਼ ਦੀ ਸਭ ਤੋਂ ਛੋਟੀ ਇਲੈਕਟ੍ਰਿਕ ਕਾਰ, Bajaj Qute ਨੂੰ ਦੇਵੇਗੀ ਟੱਕਰ ਬੇਹੱਦ ਹੀ ਘੱਟ ਹੋਵੇਗੀ ਕੀਮਤ

0
177

ਨਵੀਂ ਦਿੱਲੀ, TLT/ ਦੇਸ਼ ਦੀ ਦਿੱਗਜ਼ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਨੇ ਇਸ ਸਾਲ ਦੇ ਸ਼ੁਰੂਆਤ ’ਚ ਕਰਵਾਏ 2020 Auto Expo ’ਚ ਆਪਣੀ ਏਟਮ ਨਾਮਕ ਇਲੈਕਟ੍ਰਿਕ ਕਵਾਡਿ੍ਰਸਾਈਕਿਲ ਨੂੰ ਪੇਸ਼ ਕੀਤਾ ਸੀ। ਜਿਸ ਦੀ ਲਾਂਚਿੰਗ ਨੂੰ ਲੈ ਕੇ ਲਗਾਤਾਰ ਖਬਰਾਂ ਆ ਰਹੀਆਂ ਹਨ। ਹਾਲ ਹੀ ’ਚ ਕਵਾਡਿ੍ਰਸਾਈਕਿਲ ਨੂੰ ਟੈਸਟਿੰਗ ਦੌਰਾਨ ਸਪੋਰਟ ਕੀਤਾ ਗਿਆ ਹੈ ਜਿਸ ’ਚ ਇਸ ਕਾਰ ਦੇ ਡਿਜਾਇਨ ਤੇ ਕੁਝ ਫੀਚਰਜ਼ ਦੀ ਜਾਣਕਾਰੀ ਸਾਹਮਣੇ ਆ ਗਈ ਹੈ।

ਤਸਵੀਰਾਂ ’ਤੇ ਵਿਸਵਾਸ਼ ਕਰੋ ਤਾਂ ਜੋ ਕਾਰ ਟੈਸਟਿੰਗ ਦੌਰਾਨ ਦੇਖੀ ਗਈ ਉਹ ਇਸ ਦਾ ਪ੍ਰੋਡਕਸ਼ਨ ਵਰਜ਼ਨ ਹੈ। Mahindra ਦੀ ਇਸ ਇਲੈਕਟ੍ਰਿਕ ਕਾਰ Atom ’ਚ ਇਕ ਸਾਧਾਰਨ ਇੰਟੀਰੀਅਰ ਲੇਆਊਟ ਦਿਖਾਈ ਦੇ ਰਹੀ ਹੈ ਜੋ ਹੋ ਸਕਦਾ ਹੈ ਕਿ ਇਸ ਕਾਰ ਦੇ ਬੇਸ ਸਪੈਕ ’ਚ ਦਿੱਤਾ ਜਾਵੇਗਾ। ਇਸ ’ਚ ਏਅਰ ਕਾਨ ਵੈਂਟਸ, ਇਕ ਫਲੈਟ ਬਾਟਮ ਪ੍ਰਕਾਰ ਸਟੀਅਰਿੰਗ ਵ੍ਹੀਲ, 12 ਵੋਲਟ ਸਾਕੇਟ ਤੇ ਇਕ ਰਾਊਂਡ ਸ਼ੈਪ ਵਾਲੇ ਇਸਟੂਮੈਂਟ ਕੰਸੋਲ ਨਾਲ ਡੈਸ਼ਬੋਰਡ ’ਤੇ ਇਕ ਰੇਟੇਟਰੀ ਗਿਅਰ ਡਾਇਲ ਦਾ ਫੀਚਰ ਗਿਆ ਹੈ।

ਹਾਲਾਂਕਿ ਟੈਸਟਿੰਦ ਮਿਊਲ ’ਚ ਕੋਈ ਟਚਸਕਰੀਨ ਡਿਸਪਲੇਅ ਨਹੀਂ ਦਿਖਾਈ ਦੇ ਰਹੀ ਹੈ। ਜ਼ਿਕਰਯੋਗ ਹੈ ਕਿ 2020 ਆਟੋ ਐਕਸਪੋ ’ਚ ਸ਼ੋਕੇਸ ਕੀਤੇ ਗਏ ਪ੍ਰੋਟੋਟਾਈਪ ਮਾਡਲ ਨਾਲ ਟਚਸਕਰੀਨ ਡਿਸਪਲੇਅ ਦਾ ਬਦਲ ਮੌਜੂਦ ਸੀ। ਮੰਨਿਆ ਜਾ ਰਿਹਾ ਹੈ ਕਿ ਲਾਂਚ ਤੋਂ ਬਾਅਦ ਇਸ ਨੂੰ ਇਲੈਕਟ੍ਰਿਕ ਕਵਡਿ੍ਰਸਾਈਕਿਲ ’ਚ ਐਡ-ਆਨ ਅਕਸੈਸਰੀ ਦੇ ਰੂਪ ’ਚ ਫਿਟ ਕੀਤਾ ਜਾ ਸਕੇਗਾ।

ਮਹਿੰਦਰਾ ਏਟਮ ਦੇਸ਼ ’ਚ ਇਲੈਕਟ੍ਰਿਕ ਵਾਹਨਾਂ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਇਕ ਬਿਹਤਰੀਨ ਬਦਲ ਹੋ ਸਕਦਾ ਹੈ। ਹਾਲਾਂਕਿ ਇਹ ਭਾਰਤੀ ਬਾਜ਼ਾਰ ’ਚ ਥ੍ਰੀ-ਵ੍ਹੀਲਰਜ਼ ਸੇਗਮੈਂਟ ’ਚ ਆਪਣੀ ਥਾਂ ਬਣੇਗੀ। ਇਸ ਕਾਰ ਨੂੰ ਕੰਪਨੀ ਦੇ ਬੇਂਗਲੁਰੂ ’ਚ ਸਥਿਤ ਪਲਾਂਟ ’ਚ ਅਸੈਂਬਲ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬੇਂਗਲੁਰੂ ਦੇ ਇਸ ਪਲਾਂਟ ’ਚ ਕੰਪਨੀ ਦੇ ਸਾਰੇ ਲੋ-ਵੋਲਟੇਜ ਮਾਡਲ ਤਿਆਰ ਕੀਤਾ ਜਾਂਦੇ ਹਨ। ਦੂਜੇ ਪਾਸੇ ਇਸ ਕਾਰ ਦੇ ਸਾਰੇ ਪਾਵਰ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮੀਡੀਆ ਰਿਪੋਰਟ ਮੁਤਾਬਕ ਏਟਮ ਨੂੰ 70 ਕਿਮੀ ਪ੍ਰਤੀ ਘੰਟੇ ਦੀ ਇਲੈਕਟ੍ਰਾਨਿਕ ਲਿਮਿਟ ਟਾਪ ਸਪੀਡ ਨਾਲ ਲਾਂਚ ਕੀਤਾ ਜਾਵੇਗਾ।ਮਹਿੰਦਾ ਏਟਮ ਇਲੈਕਟ੍ਰਿਕ ਕਵਾਡਿ੍ਰਸਾਈਕਿਲ ਦੇਸ਼ ’ਚ ਬਜਾਜ ਦੀ ਅਪਕਮਿੰਗ ਇਲੈਕਟ੍ਰਿਕ Qute ਨੂੰ ਟੱਕਰ ਦੇਵੇਗੀ। ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 3 ਤੋਂ 5 ਲੱਖ ’ਚ ਤੈਅ ਕੀਤਾ ਜਾ ਸਕਦੀ ਹੈ।