ਜੇਕਰ ਤੁਹਾਡੇ ਡਰ੍ਰਾਵਿੰਗ ਲਾਇਸੰਸ ਤੇ ਆਰਸੀ ਦੀ ਮਿਆਦ ਹੋ ਰਹੀ ਖ਼ਤਮ ਤਾਂ ਹੋ ਜਾਓ ਸਾਵਧਾਨ, ਭੁਗਤਣਾ ਪੈ ਸਕਦਾ ਇਹ ਖਮਿਆਜ਼ਾ

0
85

ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਦੇਸ਼ ‘ਚ ਵਹੀਕਲ ਨਾਲ ਸਬੰਧਤ ਦਸਤਾਵੇਜ਼ਾਂ ਦੀ ਆਖਰੀ ਤਾਰੀਖ ‘ਚ ਵਾਰ-ਵਾਰ ਵਾਧਾ ਕੀਤਾ ਗਿਆ। ਕੇਂਦਰ ਸਰਕਾਰ ਨੇ ਪਹਿਲਾਂ ਲਾਇਸੰਸ ‘ਤੇ ਆਰਸੀ ਦੀ ਆਖਰੀ ਤਾਰੀਖ ਵਧਾ ਕੇ 31 ਦਸੰਬਰ ਕਰ ਦਿੱਤੀ ਸੀ ਪਰ ਹੁਣ ਜ਼ਿਆਦਾ ਮੋਹਲਤ ਨਹੀਂ ਦਿੱਤੀ ਜਾਏਗੀ। ਹੁਣ 31 ਦਸੰਬਰ ਤੋਂ ਬਾਅਦ ਜੇਕਰ ਤੁਹਾਡੇ ਕੋਲ ਵੈਲਿਡ ਡ੍ਰਾਇਵਿੰਗ ਲਾਇਸੰਸ ਜਾਂ ਫਿਰ ਵਹੀਕਲ ਨਾਲ ਜੁੜਿਆ ਦੂਜਾ ਕੋਈ ਦਸਤਾਵੇਜ਼ ਨਾ ਹੋਇਆ ਤਾਂ ਤਹਾਨੂੰ ਮੋਟਾ ਜੁਰਮਾਨਾ ਦੇਣਾ ਪੈ ਸਕਦਾ ਹੈ।

RTO ‘ਚ ਚੱਲ ਰਿਹਾ ਪ੍ਰੋਸੈਸ:

ਦਿੱਲੀ ਦੇ ਆਵਾਜਾਈ ਮੰਤਰੀ ਕੈਲਾਸ਼ ਗਹਿਲੋਤ ਨੇ ਸਾਰੇ ਟਰਾਂਸਪੋਰਟ ਨਾਲ ਸਬੰਧਤ ਦਸਤਾਵੇਜ਼ਾਂ ਦੀ ਅਰਜ਼ੀ ਪ੍ਰਕਿਰਿਆ ਦੀ ਸਮੀਖਿਆ ਲਈ ਇਕ ਮੀਟਿੰਗ ਕੀਤੀ। ਜਿਸ ‘ਚ ਉਨ੍ਹਾਂ ਦੱਸਿਆ ਕਿ ਹੁਣ ਡੀਐਲ ‘ਤੇ ਆਰਸੀ ਦਾ ਰੀਨਿਊ ਕਰਾਇਆ ਜਾ ਸਕਦਾ ਹੈ। ਵਹੀਕਲ ਨਾਲ ਸਬੰਧਤ ਦਸਤਾਵੇਜ਼ ਨੂੰ ਰੀਨਿਊ ਕਰਾਉਣ ਦਾ ਕਾਰਜ ਸੂਬੇ ਦੇ ਸਾਰੇ 13 ਆਰਟੀਓ ‘ਚ ਪੂਰੀ ਤਰ੍ਹਾਂ ਚਾਲੂ ਕਰ ਦਿੱਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਆਨਲਾਈਨ ਅਪਲਾਈ ਕਰਕੇ ਆਪਣੇ ਡਾਕੂਮੈਂਸ ਨੂੰ ਅਪਡੇਟ ਕਰਨ ਦੀ ਵੀ ਅਪੀਲ ਕੀਤੀ ਹੈ।

ਇੱਥੇ ਕਰੋ ਆਨਲਾਈਨ ਅਪਲਾਈ

ਇਸ ਸਭ ਦੌਰਾਨ ਪਰੇਸ਼ਾਨੀ ਇਹ ਹੈ ਕਿ ਦਸਤਾਵੇਜ਼ਾਂ ਨੂੰ ਰੀਨਿਊ ਕਰਾਉਣ ਲਈ ਕਿਸੇ ਵੀ ਆਰਟੀਓ ‘ਚ ਫਰਵਰੀ ਤਕ ਸਾਰੀਆਂ ਤਾਰੀਖਾਂ ਭਰੀਆਂ ਦਿਖਾਈਆਂ ਜਾ ਰਹੀਆਂ ਹਨ। ਅਜਿਹੇ ‘ਚ ਕਿਵੇਂ ਬਿਨੈਕਾਰ ਆਪਣੇ ਦਸਤਾਵੇਜ਼ ਰੀਨਿਊ ਕਰਵਾ ਸਕਦੇ ਹਨ। ਕੋਈ ਵੀ ਵਿਅਕਤੀ parivahan.gov.in ਤੇ ਜਾਕੇ ਇਸ ਲਈ ਅਪਲਾਈ ਕਰ ਸਕਦਾ ਹੈ। ਆਰਟੀਓ ‘ਚ ਵਿਅਕਤੀ ਦੇ ਬਾਇਓਮੈਟ੍ਰਿਕ ਦੀ ਜਾਂਚ ਕੀਤੀ ਜਾਵੇਗੀ ਤੇ ਦਸਤਾਵੇਜ਼ ਵੈਰੀਫਾਈ ਕੀਤੀ ਜਾਣਗੇ। ਜਿਸ ਤੋਂ ਬਾਅਦ ਡ੍ਰਾਇਵਿੰਗ ਲਾਇਸੰਸ ਜਾਰੀ ਕੀਤਾ ਜਾਵੇਗਾ। ਇਹ ਪ੍ਰਕਿਰਿਆ ਆਰਸੀ ਨੂੰ ਅਪਡੇਟ ਕਰਨ ਦੇ ਬਰਾਬਰ ਹੈ।