ਖੇਤੀ ਕਾਨੂੰਨਾਂ ਖ਼ਿਲਾਫ਼ ਭੁੱਖ ਹੜਤਾਲ ‘ਤੇ ਇਕੱਲਾ ਹੀ ਡਟਿਆ 72 ਸਾਲਾ ਬਜ਼ੁਰਗ ਕਿਸਾਨ

0
90

ਹਰੀਕੇ ਪੱਤਣ, 22 ਦਸੰਬਰ (TLT News)- ਮੋਦੀ ਸਰਕਾਰ ਲਿਆਂਦੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਭੁੱਖ ਹੜਤਾਲ ਦੇ ਸੱਦੇ ‘ਤੇ ਹਲਕਾ ਪੱਟੀ ਦੇ ਪਿੰਡ ਮਰਹਾਣਾ ਦਾ ਬਜ਼ੁਰਗ ਕਿਸਾਨ ਜਥੇਦਾਰ ਬਲਵਿੰਦਰ ਸਿੰਘ (72 ਸਾਲ) ਵੀ ਬੀਤੇ ਕੱਲ੍ਹ ਤੋਂ ਭੁੱਖ ਹੜਤਾਲ ‘ਤੇ ਬੈਠਾ ਹੋਇਆ ਹੈ। ਉਕਤ ਕਿਸਾਨ ਭਾਰੀ ਠੰਢ ‘ਚ ਇਕੱਲਾ ਹੀ ਸਾਰੀ ਰਾਤ ਰਾਸ਼ਟਰੀ ਮਾਰਗ 54 ਕਿਨਾਰੇ ਇਕੱਲਾ ਹੀ ਖੇਤੀ ਕਾਨੂੰਨ ਵਿਰੁੱਧ ਡਟਿਆ ਰਿਹਾ। ਅਜੇ ਵੀ ਕਿਸਾਨ ਬਲਵਿੰਦਰ ਸਿੰਘ ਦੀ ਭੁੱਖ ਹੜਤਾਲ ਜਾਰੀ ਹੈ।