ਅੰਮ੍ਰਿਤਸਰ ਦੇ ਹਵਾਈ ਅੱਡੇ ‘ਤੇ ਹੀ ਰੋਕੇ ਗਏ ਲੰਡਨ ਤੋਂ ਆਏ ਯਾਤਰੂ

0
50

ਅੰਮ੍ਰਿਤਸਰ, 22 ਦਸੰਬਰ (TLT News)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਰਾਤੀਂ ਕਰੀਬ 12.40 ਵਜੇ ਲੰਡਨ ਤੋਂ ਏਅਰ ਇੰਡੀਆ ਦੀ ਉਡਾਣ ਰਾਹੀਂ ਪੁੱਜੇ 244 ਯਾਤਰੀਆਂ ਨੂੰ ਕੋਰੋਨਾ ਟੈਸਟ ਕਰਨ ਵਾਸਤੇ ਰੋਕਿਆ ਹੋਇਆ ਹੈ। ਇੱਥੇ ਯਾਤਰੀਆਂ ਨੂੰ ਲੈਣ ਆਏ ਉਨ੍ਹਾਂ ਦੇ ਪਰਿਵਾਰਕ ਮੈਂਬਰ ਖੱਜਲ-ਖੁਆਰ ਹੋ ਰਹੇ ਹਨ। ਯਾਤਰੀਆਂ ਦੇ ਪਰਿਵਾਰਕ ਮੈਂਬਰਾਂ ਨੇ ਰੋਸ ਵਜੋਂ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਹ (ਯਾਤਰੀ) ਕੋਰੋਨਾ ਟੈਸਟ ਕਰਵਾ ਕੇ ਹੀ ਲੰਡਨ ਤੋਂ ਤੁਰੇ ਸਨ ਅਤੇ ਉਨ੍ਹਾਂ ਕੋਲ ਨੈਗੇਟਿਵ ਰਿਪੋਰਟਾਂ ਵੀ ਹਨ ਪਰ ਫਿਰ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਤੰਗ ਪਰੇਸ਼ਾਨ ਕਰਦਿਆਂ ਉਨ੍ਹਾਂ ਨੂੰ 8-10 ਘੰਟਿਆਂ ਤੋਂ ਰੋਕ ਕੇ ਰੱਖਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੜਾਕੇ ਦੀ ਠੰਢ ‘ਚ ਉਹ ਹਵਾਈ ਅੱਡੇ ਦੇ ਬਾਹਰ ਪਿਛਲੇ ਕਈ ਘੰਟਿਆਂ ਤੋਂ ਪਰੇਸ਼ਾਨ ਹੋ ਰਹੇ ਹਨ।