ਜਲੰਧਰ ਦੇ ਪੈਨਸ਼ਨਰਜ਼ ਕਿਸਾਨਾਂ ਦੀ ਹਮਾਇਤ ਲਈ ਦਿੱਲੀ ਜਾਣਗੇ

0
230

ਜਲੰਧਰ,TLT/-ਪੰਜਾਬ ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਜਲੰਧਰ ਦੀ ਮੀਟਿੰਗ ਪਿਆਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਗੁਰਚਰਨ ਕੌਰ ਸੁਪਤਨੀ ਮਹਿੰਦਰ ਸਿੰਘ ਪਰਵਾਨਾ ਚੇਅਰਮੈਨ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈੱਡਰੇਸ਼ਨ ਜੋ ਕਿ ਪਿਛਲੇ ਦਿਨੀਂ ਵਿਛੋੜਾ ਦੇ ਗਏ ਸਨ | ਉਨ੍ਹਾਂ ਨੂੰ 2 ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ | ਪਿਆਰਾ ਸਿੰਘ ਪ੍ਰਧਾਨ ਅਨੁਸਾਰ ਪਾਸ ਹੋਇਆ ਕਿ ਭਾਰਤ ਸਰਕਾਰ ਨਾਲ ਚੱਲ ਰਹੇ ਕਿਸਾਨ ਅੰਦੋਲਨ ਦੀ ਪੁਰਜ਼ੋਰ ਹਮਾਇਤ ਕੀਤੀ ਜਾਵੇਗੀ ਅਤੇ ਪੈਨਸ਼ਨਰਜ਼ ਕਿਸਾਨ ਅੰਦੋਲਨ ‘ਚ ਹਿੱਸਾ ਲੈਣ ਲਈ ਦਿੱਲੀ ਵੀ ਜਾਣਗੇ | ਇਹ ਵੀ ਪਾਸ ਹੋਇਆ ਕਿ ਇਸ ਸਾਲ ਦਾ ਪੈਨਸ਼ਨਰਜ਼ ਡੇ ਫਰਵਰੀ ਦੇ ਦੂਜੇ ਹਫਤੇ ਮਨਾਇਆ ਜਾਵੇਗਾ ਅਤੇ 80 ਸਾਲ ਦੀ ਉਮਰ ਪੂਰੀ ਕਰ ਚੁੱਕੇ ਪੈਨਸ਼ਨਰਜ਼ ਨੂੰ ਹਰ ਸਾਲ ਦੀ ਤਰ੍ਹਾਂ ਸਨਮਾਨਿਤ ਕੀਤਾ ਜਾਵੇਗਾ