ਭੁਵਨੇਸ਼ਵਰ, 21 ਦਸੰਬਰ -TLT/ ਓਡੀਸ਼ਾ ਦੀ ਸੰਬਲਪੁਰ ਡਵੀਜ਼ਨ ਵਿਚ ਇਕ ਹਾਥੀ ਨੂੰ ਟੱਕਰ ਮਾਰਨ ਤੋਂ ਬਾਅਦ ਪੁਰੀ-ਸੂਰਤ ਐਕਸਪ੍ਰੈਸ ਰੇਲਗੱਡੀ ਪਟੜੀ ਤੋਂ ਉਤਰ ਗਈ। ਇਹ ਹਾਦਸਾ ਹਾਤੀਬਾੜੀ ਅਤੇ ਮਨੇਸ਼ਵਰ ਰੇਲਵੇ ਸਟੇਸ਼ਨਾਂ ਵਿਚਕਾਰ ਰਾਤੀਂ ਕਰੀਬ 2 ਵਜੇ ਵਾਪਰਿਆ। ਇਸ ਬਾਰੇ ਜਾਣਕਾਰੀ ਈਸਟ ਕੋਸਟ ਰੇਲਵੇ ਨੇ ਦਿੱਤੀ। ਦਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਰੇਲ ਦੇ ਇੰਜਣ ਦੇ ਛੇ ਪਹੀਏ ਪਟੜੀ ਤੋਂ ਉਤਰ ਗਏ। ਸਾਰੇ ਯਾਤਰੀ ਅਤੇ ਲੋਕੋ ਪਾਇਲਟ ਬਿਲਕੁਲ ਸੁਰੱਖਿਅਤ ਹਨ।