Aadhaar Card ‘ਚ ਆਨਲਾਈਨ ਅਪਡੇਟ ਕਰਾ ਸਕਦੇ ਹਨ ਆਪਣਾ ਐਡਰੈੱਸ, ਇਨ੍ਹਾਂ ਦਸਤਾਵੇਜ਼ਾਂ ਦੀ ਪਵੇਗੀ ਜ਼ਰੂਰਤ

0
119

ਦਿੱਲੀ TLT/  ਮੌਜੂਦਾ ਦੌਰ ‘ਚ ਆਧਾਰ ਕਾਰਡ ਕਿਸੇ ਵੀ ਵਿਅਕਤੀ ਦੀ ਪਛਾਣ ਜਾਂ ਪਤਾ ਦੇ ਸਭ ਤੋਂ ਜਾਇਜ਼ ਦਸਤਾਵੇਜ਼ਾਂ ‘ਚੋ ਇਕ ਹੈ। Aadhaar Card ‘ਚ ਐਡਰੈੱਸ ਦਾ ਸਹੀ ਹੋਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ। ਇਸ ਨਾਲ ਬੈਂਕ ‘ਚ ਖਾਤਾ ਖੁੱਲ੍ਹਵਾਉਣਾ, ਨਵੇਂ ਕਰਜ਼ ਜਾਂ ਕ੍ਰੈਡਿਟ ਕਾਰਡ ਲੈਣਾ, ਨਵੀਂ ਸਿਮ ਕਾਰਡ ਖ਼ਰੀਦਣਾ, ਨਵਾਂ ਗੈਸ ਕੁਨੈਕਸ਼ਨ ਲੈਣਾ, ਬਿਜਲੀ ਦਾ ਕੁਨੈਕਸ਼ਨ ਲੈਣ ਆਦਿ ਬਹੁਤ ਸਾਰੇ ਕੰਮ ‘ਚ ਸਹੂਲਤ ਮਿਲਦੀ ਹੈ। ਹਾਲਾਂਕਿ ਜੇ ਤੁਹਾਡਾ ਐਡਰੈੱਸ ਅਪਡੇਟ ਨਹੀਂ ਹੈ ਤਾਂ ਤੁਹਾਨੂੰ ਇਸ ‘ਚ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਇਨ੍ਹਾਂ ਸਟੈਪਸ ਨਾਲ ਆਧਾਰ ਕਾਰਡ ‘ਚ ਐਡਰੈੱਸ ਅਪਡੇਟ ਕਰਵਾ ਸਕਦੇ ਹੋ। ਆਧਾਰ ਕਰਾਡ ਜਾਰੀ ਕਰਨ ਵਾਲੇ ਸੰਗਠਨ ਭਾਰਤੀ ਵਿਸ਼ਿਟ ਪਛਾਣ Aadhaar Card ਨੇ ਦਸਤਾਵੇਜ਼ਾਂ ਦੀ ਇਕ ਸੂਚੀ ਦਿੱਤੀ ਹੈ, ਜਿਸ ਦੇ ਜ਼ਰੀਏ ਆਧਰਾ ਕਾਰਡ ‘ਚ ਦਰਜ ਪਤੇ ਨੂੰ ਅਪਡੇਟ ਕਰਵਾਇਆ ਜਾ ਸਕਦਾ ਹੈ। Aadhaar ਵੱਲੋ ਇਕ ਟਵੀਟ ‘ਚ ਕਿਹਾ ਗਿਆ ਹੈ ਕਿ ਪਰੂਫ ਆਫ਼ ਐਡਰੈੱਸ ਦੇ ਰੂਪ ‘ਚ ਦਸਤਾਵੇਜ਼ ਜਾਇਜ਼ ਹੈ, ਜਿਨ੍ਹਾਂ ‘ਚ ਤੁਹਾਡਾ ਪੂਰੀ ਪਤਾ ਦਰਜ ਹੁੰਦਾ ਹੈ। UIDAI ਵੱਲੋ ਦੱਸੇ ਗਏ ਦਸਤਾਵੇਜ਼ਾਂ ਦੀ ਸੂਚੀ ਇਸ ਪ੍ਰਕਾਰ ਹੈ।

– ਵੋਟਰ ਆਈਡੀ ਕਾਰਡ

– ਬੈਂਕ ਸਟੇਟਮੈਂਟ

– ਪੋਸਟ ਆਫਿਸ ਅਕਾਊਂਟ ਸਟੇਮੈਂਟ

– ਰਾਸ਼ਨ ਕਾਰਡ

– ਬਿਜਲੀ ਦਾ ਬਿੱਲ

– ਪਾਣੀ ਦਾ ਬਿੱਲ

– ਸਰਕਾਰੀ ਫੋਟੋ ਪਛਾਣ ਪੱਤਰ

– ਟੈਲੀਫੋਨ ਲੈਂਡਲਾਈਨ ਬਿੱਲ

– ਪ੍ਰਾਪਟੀ ਟੈਕਸ ਦੀ ਰਸੀਦ

– ਕ੍ਰੈਡਿਟ ਕਾਰਡ ਸਟਟੇਸਮੈਂ

– ਇੰਸ਼ੋਰੈਂਸ ਪਾਲਿਸੀ

– ਰਜਿਸਟਰਡ ਕੰਪਨੀ ਦੁਆਰਾ ਲੈਟਕਹੈੱਡ ‘ਤੇ ਜਾਰੀ ਕੀਤਾ ਗਿਆ ਪੱਤਰ

– ਲੈਟਰਹੈਡ ‘ਤੇ ਬੈਂਕ ਵੱਲੋ ਜਾਰੀ ਕੀਤਾ ਗਿਆ ਪੱਤਰ

– ਮਨਰੇਗਾ ਜਾਬ ਕਾਰਡ

– ਪੈਂਸ਼ਨਰ ਕਾਰਡ

– ਸੁਤੰਤਰ ਸੇਨਾਨੀ ਕਾਰਡ

– ਕਿਸਾਨ ਪਾਸਬੁੱਕ

ਆਨਲਾਈਨ ਐਡਰੈੱਸ ਅਪਡੇਟ ਕਰਵਾਉਣ ਲਈ ਤੁਹਾਨੂੰ UIDAI ਦੀ ਅਧਿਕਾਰਿਕ ਵੈੱਬਸਾਈਟ ‘ਤੇ ਜਾਣਾ ਪਵੇਗਾ। UIDAI ਦੀ ਵੈੱਬਸਾਈਟ ‘ਤੇ ‘My Aadhaar’ ਸੈਕਸ਼ਨ ਦੇ ਤਹਿਤ ਤੁਹਾਨੂੰ ‘Update Demographic Data Online’ ਦੀ ਆਪਸ਼ਨ ਮਿਲੇਗੀ। ਇਸ ਦੇ ਬਾਅਦ ਸਾਹਮਣੇ ਇਕ ਨਵਾਂ ਪੇਜ ਆਵੇਗਾ। ਤੁਹਾਨੂੰ ‘Proceed to Update Aadhaar’ ਦੀ ਆਪਸ਼ਨ ‘ਤੇ ਕਲਿਕ ਕਰਨਾ ਪਵੇਗਾ। ਹੁਣ Aadhaar ਨੰਬਰ ਦੇ ਨਾਲ ਕੈਪਚਾ ਕੋਡ ਪਾ ਕੇ … ‘ਤੇ ਕਲਿਕ ਕਰੋ। ਓਟੀਪੀ ਨੂੰ ਵੇਰੀਫਾਈ ਕਰਨ ਦੇ ਬਾਅਦ ਜ਼ਰੂਰੀ ਦਸਤਾਵੇਜ਼ ਅਪਲੋਡ ਕਰਕੇ ਤੁਸੀਂ ਐਡਰੈੱਸ ਲਈ ਰੀਕਵੈਸਟ ਕਰ ਸਕਦੇ ਹਨ।