ਕਬੱਡੀ ਖਿਡਾਰੀ ਮਾਣਕ ਜੋਧਾਂ ਦੀ ਸੜਕ ਹਾਦਸੇ ‘ਚ ਮੌਤ

0
92

ਜੋਧਾਂ, 19 ਦਸੰਬਰ (TLT)- ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਦੀਪ ਸਿੰਘ ਉਰਫ਼ ਮਾਣਕ ਜੋਧਾਂ (44) ਦੀ ਬੀਤੀ ਰਾਤ ਇਕ ਹਾਦਸੇ ‘ਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮਾਣਕ ਜੋਧਾਂ ਬੀਤੀ ਰਾਤ ਜਦੋਂ ਆਪਣੇ ਘਰ ਨੂੰ ਸਕੂਟਰ ‘ਤੇ ਪਰਤ ਰਿਹਾ ਸੀ ਤਾਂ ਸਕੂਟਰ ਦੇ ਤਿਲਕਣ ਦੇ ਨਾਲ ਉਨ੍ਹਾਂ ਦਾ ਸਿਰ ਸੜਕ ਦੇ ‘ਤੇ ਜਾ ਵੱਜਾ। ਇਸ ਹਾਦਸੇ ‘ਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕੁਲਦੀਪ ਸਿੰਘ ਉਰਫ਼ ਮਾਣਕ ਜੋਧਾਂ ਆਪਣੇ ਪਿੱਛੇ ਪਿਤਾ ਤੋਂ ਇਲਾਵਾ ਪਤਨੀ ਅਤੇ ਦੋ ਬੱਚੇ, ਲੜਕਾ ਤੇ ਲੜਕੀ ਨੂੰ ਛੱਡ ਗਿਆ ਹੈ।