ਘਰ ‘ਚ ਅੱਗ ਲੱਗਣ ਨਾਲ ਦੋ ਸਕੇ ਭਰਾਵਾਂ ਦੀ ਮੌਤ

0
138

ਨਵੀਂ ਦਿੱਲੀ (TLT News) ਦੱਖਣੀ-ਪੱਛਮੀ ਦਿੱਲੀ ਦੇ ਸਾਗਰਪੁਰ ਇਲਾਕੇ ‘ਚ ਸ਼ੁੱਕਰਵਾਰ ਫੁਟਵੀਅਰ ਸੋਲ ਦੇ ਇਕ ਸਟੋਰ ‘ਚ ਅੱਗ ਲੱਗਣ ਨਾਲ ਦੋ ਭਰਾਵਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਮ੍ਰਿਤਕਾਂ ‘ਚ ਪੰਜ ਸਾਲਾ ਆਯੁਸ਼ ਤੇ 6 ਸਾਲਾ ਸ੍ਰੀਯਾਂਸ਼ ਸ਼ਾਮਲ ਹਨ। ਦੋਵਾਂ ਦੇ ਪਿਤਾ ਫੁਟਵਿਅਰ ਸੋਲ ਦਾ ਕੰਮ ਕਰਦੇ ਹਨ ਤੇ ਆਪਣੇ ਕਿਰਾਏ ਦੇ ਘਰ ਦੇ ਇਕ ਕਮਰੇ ‘ਚ ਉਨ੍ਹਾਂ ਸਮਾਨ ਰੱਖਿਆ ਹੋਇਆ ਸੀ।

ਪੁਲਿਸ ਨੂੰ ਸ਼ੱਕ ਹੈ ਕਿ ਬਿਜਲੀ ਦੇ ਸ਼ੌਰਟ ਸਰਕਟ ਕਾਰਨ ਇਹ ਅੱਗ ਲੱਗੀ। ਦਰਅਸਲ ਅੱਗ ਬਝਾਊ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਅੱਗ ਬਾਰੇ ਸ਼ਾਮ ਪੌਣੇ ਤਿੰਨ ਵਜੇ ਫੋਨ ਆਇਆ ਜਿਸ ਤੋਂ ਬਾਅਦ ਤਿੰਨ ਅੱਗ ਬਝਾਊ ਗੱਡੀਆਂ ਘਟਨਾ ਸਥਾਨ ‘ਤੇ ਭੇਜੀਆਂ ਗਈਆਂ। ਚਾਰ ਵਜੇ ਤਕ ਅੱਗ ‘ਤੇ ਕਾਬੂ ਪਾ ਲਿਆ ਗਿਆ।

ਇਸ ਘਟਨਾ ‘ਚ ਮਾਰੇ ਗਏ ਦੋ ਮਾਸੂਮ ਬੱਚਿਆਂ ਤੋਂ ਬਾਅਦ ਪਰਿਵਾਰ ਦੀ ਰੋ-ਰੋ ਕੇ ਬੁਰੀ ਹਾਲਤ ਹੈ ਤੇ ਆਸਪਾਸ ਦੇ ਇਲਾਕੇ ‘ਚ ਵੀ ਸੋਗ ਫੈਲਗਿਆ।