ਭਾਰਤ ‘ਚ 1ਕਰੋੜ ਤੋਂ ਪਾਰ ਹੋਈ ਕੋਰੋਨਾ ਪੀੜਤਾਂ ਦੀ ਗਿਣਤੀ

0
106

ਨਵੀਂ ਦਿੱਲੀ,19 ਦਸੰਬਰ (TLT News)- ਬੀਤੇ 24 ਘੰਟਿਆਂ ਦੌਰਾਨ ਦੇਸ਼ ‘ਚ ਕੋਰੋਨਾ ਦੇ 25,153 ਨਵੇਂ ਮਾਮਲੇ ਤੋਂ ਬਾਅਦ ਕੁੱਲ ਮਾਮਲਿਆਂ ਦੀ ਗਿਣਤੀ 10 ਮਿਲੀਅਨ ਭਾਵ 1 ਕਰੋੜ ਨੂੰ ਪਾਰ ਕਰ ਗਈ।ਉਥੇ ਹੀ ਦੇਸ਼ ‘ਚ ਕੋਰੋਨਾ ਕਾਰਨ ਹੁਣ ਤੱਕ 1,45,136 ਮੌਤਾਂ ਹੋ ਚੁੱਕੀਆਂ ਅਤੇ ਠੀਕ ਹੋਣ ਵਾਲੇ ਮਾਮਲਿਆਂ ਦੀ ਗਿਣਤੀ 95,50,712 ਹੈ। ਦੇਸ਼ ‘ਚ ਹੁਣ ਸਰਗਰਮ ਮਾਮਲਿਆਂ ਦੀ ਗਿਣਤੀ 3,08,751 ਹੈ।