ਪੰਜਾਬ ਸਰਕਾਰ ਵਲੋਂ 2021 ਦੀਆਂ ਗਜ਼ਟਿਡ ਛੁੱਟੀਆਂ ਦੀ ਸੂਚੀ ਜਾਰੀ

0
224

ਲੁਧਿਆਣਾ/ਬਟਾਲਾ,17 ਦਸੰਬਰ (TLT News) – ਪੰਜਾਬ ਸਰਕਾਰ ਵਲੋ ਸਾਲ 2021 ਦੀਆਂ ਗਜ਼ਟਿਡ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ।  ਪੰਜਾਬ ਸਰਕਾਰ ਦੇ ਮੁੱਖ ਸਕੱਤਰ ਦੇ ਦਸਤਖ਼ਤਾਂ ਹੇਠ ਜਾਰੀ ਹੋਏ ਪੱਤਰ ਅਨੁਸਾਰ ਗੁਰਪੁਰਬ ਸ਼੍ਰੀ ਗੁਰੂ ਗੋਬਿੰਦ ਸਿੰਘ 20 ਜਨਵਰੀ, ਗਣਤੰਤਰ ਦਿਵਸ 26 ਜਨਵਰੀ, ਗੁਰੂ ਰਵਿਦਾਸ ਪੂਰਬ 27 ਫਰਵਰੀ, ਮਹਾਂਸ਼ਿਵਰਾਤਰੀ 21 ਮਾਰਚ, ਹੋਲੀ 29 ਮਾਰਚ, ਗੁੱਡ ਫਰਾਈਡੇ 02 ਅਪ੍ਰੈਲ, ਵਿਸਾਖੀ 13 ਅਪ੍ਰੈਲ, ਜਨਮ ਦਿਨ ਬਾਬਾ ਸਾਹਿਬ ਡਾ: ਬੀ.ਆਰ. ਅੰਬੇਡਕਰ 14 ਅਪ੍ਰੈਲ, ਰਾਮ ਨੌਮੀ 21 ਅਪ੍ਰੈਲ, ਮਹਾਂਵੀਰ ਜਯੰਤੀ 25 ਅਪ੍ਰੈਲ, ਭਗਵਾਨ ਪਰਸ਼ੂਰਾਮ ਜਯੰਤੀ 14 ਮਈ, ਈਦ—ਉੱਲ—ਫਿਤਰ 14 ਮਈ, ਸ਼ਹੀਦੀ ਪੂਰਬ ਗੁਰੂ ਅਰਜੁਨ ਦੇਵ ਜੀ 14 ਜੂਨ, ਸੰਤ ਕਬੀਰ ਜਯੰਤੀ 24 ਜੂਨ, ਈਦ—ਉੱਲ—ਜੂਹਾ (ਬਕਰੀਦ) 21 ਜੁਲਾਈ, ਅਜ਼ਾਦੀ ਦਿਵਸ 15 ਅਗਸਤ, ਜਨਮ ਅਸ਼ਟਮੀ 30 ਅਗਸਤ, ਜਨਮ ਦਿਨ ਮਹਾਤਮਾ ਗਾਂਧੀ 02 ਅਕਤੂਬਰ, ਦੁਸਹਿਰਾ 15 ਅਕਤੂਬਰ, ਜਨਮ ਦਿਹਾੜਾ ਮਹਾਂਰਿਸ਼ੀ ਬਾਲਮੀਕਿ 20 ਅਕਤੂਬਰ, ਦਿਵਾਲੀ 04 ਨਵੰਬਰ, ਵਿਸ਼ਵਕਰਮਾ ਦਿਵਸ 05 ਨਵੰਬਰ, ਗੁਰਪੂਰਬ ਸ਼੍ਰੀ ਗੁਰੂ ਨਾਨਕ ਦੇਵ ਜੀ 19 ਨਵੰਬਰ, ਸ਼ਹੀਦੀ ਦਿਵਸ ਸ਼੍ਰੀ ਗੁਰੂ ਤੇਗ ਬਹਾਦੁਰ 08 ਦਸੰਬਰ ਅਤੇ ਕ੍ਰਿਸਮਿਸ ਡੇ ਦੀ ਛੁੱਟੀ 25 ਦਸੰਬਰ ਨੂੰ ਹੋਵੇਗੀ। ਜਾਰੀ ਕੀਤੇ ਗਏ ਪੱਤਰ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਵੱਖ—ਵੱਖ ਦਿਵਸਾਂ/ਤਿਉਹਾਰਾਂ ਦੇ ਮੌਕੇ 31 ਰਾਖਵੀਆਂ ਛੁੱਟੀਆਂ ਐਲਾਨੀਆਂ ਗਈਆਂ ਹਨ। ਜਿੰਨ੍ਹਾਂ ਵਿੱਚੋਂ ਕੋਈ ਵੀ ਮੁਲਾਜ਼ਮ 02 ਰਾਖਵੀਂਆਂ ਛੁੱਟੀਆਂ ਲੈ ਸਕਦਾ ਹੈ।