ਪੰਜਾਬ ਮੰਤਰੀ ਮੰਡਲ ਵਲੋਂ ਲਏ ਗਏ ਅਹਿਮ ਫੈਸਲੇ

0
119

ਚੰਡੀਗੜ੍ਹ, (TLT News) – 17 ਦਸੰਬਰ – ਪੰਜਾਬ ਦੀ ਕੈਪਟਨ ਸਰਕਾਰ ਵਲੋਂ ਅੱਜ ਪੰਜਾਬ ਕੰਟਰੈਕਟ ਲੇਬਰ ਕਾਨੂੰਨ ਵਿਚ ਸੋਧ ਕੀਤੀ ਗਈ। ਜਿਸ ਤਹਿਤ ਕੇਂਦਰ ਤੋਂ ਜੀ.ਐਸ.ਡੀ.ਪੀ. ਦਾ 2 ਫ਼ੀਸਦੀ ਵਾਧੂ ਕਰਜ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਟਿਆਲਾ ਦੀਆਂ 81 ਜੂਨੀਅਰ ਇੰਜੀਨੀਅਰਾਂ ਦੀ ਦਿਹਾਤੀ ਤੇ ਪੰਚਾਇਤ ਵਿਭਾਗ ਲਈ ਅਸਾਮੀਆਂ ਵਾਪਸ ਲੈਣ ਦਾ ਫ਼ੈਸਲਾ ਲਿਆ ਹੈ। ਇਸ ਦੇ ਨਾਲ ਹੀ, ਪੰਜਾਬ ਮੰਤਰੀ ਮੰਡਲ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਵਲੋਂ ਪਟਿਆਲਾ ਵਿਚ ਲਾਏ ਜਾਣ ਵਾਲੇ ਕੰਪਰੈੱਸਡ ਬਾਇਓ ਗੈਸ ਦੇ ਪਲਾਂਟ ਨੂੰ ਸਿਧਾਂਤਕ ਪ੍ਰਵਾਨਗੀ ਦਿੱਤੀ ਹੈ। ਉਥੇ ਹੀ, ਪੰਜਾਬ ਵਿਚ ਨਵੇਂ ਮੋਟਰ ਵਾਹਨ ਮਾਡਲਾਂ ਦੀ ਰਜਿਸਟਰ ਪ੍ਰਕਿਰਿਆ ਫੀਸ ਚਾਰਜ ਸ਼ੁਰੂ ਕੀਤੀ ਜਾਵੇਗੀ।