ਧੁੰਦ ਕਰਕੇ ਵਾਪਰਿਆ ਭਿਆਨਕ ਹਾਦਸਾ, ਰੋਡਵੇਜ਼ ਬੱਸ ਤੇ ਟੈਂਕਰ ਦੀ ਟੱਕਰ ‘ਚ 7 ਦੀ ਮੌਤ, 25 ਜ਼ਖ਼ਮੀ

0
110

ਸੰਭਲ (TLT News) ਸੰਬਲ ਵਿੱਚ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਉੱਤਰ ਪ੍ਰਦੇਸ਼ ਰੋਡਵੇਜ਼ ਦੀ ਬੱਸ ਤੇ ਟੈਂਕਰ ਵਿੱਚ ਭਿਆਨਕ ਟੱਕਰ ਹੋ ਗਈ, ਜਿਸ ਵਿੱਚ ਸੱਤ ਲੋਕ ਮਾਰੇ ਗਏ ਤੇ 25 ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਅਲੀਗੜ੍ਹ ਡਿਪੂ ਦੀ ਬੱਸ ਧੁੰਦ ਕਾਰਨ ਟੈਂਕਰ ਨਾਲ ਟਕਰਾ ਗਈ।

ਫਿਲਹਾਲ ਰਾਹਤ ਕਾਰਜ ਮੌਕੇ ‘ਤੇ ਚੱਲ ਰਹੇ ਹਨ। ਪੁਲਿਸ ਟੀਮ ਜ਼ਖ਼ਮੀਆਂ ਨੂੰ ਹਸਪਤਾਲ ਲੈ ਜਾ ਰਹੀ ਹੈ। ਇਹ ਹਾਦਸਾ ਧਨਾਰੀ ਥਾਣਾ ਖੇਤਰ ਦੇ ਮੁਰਾਦਾਬਾਦ ਹਾਈਵੇ ‘ਤੇ ਵਾਪਰਿਆ।