ਦਸੰਬਰ ਦੇ ਅੰਤ ਤਕ ਜਾਰੀ ਹੋਵੇਗਾ ਐੱਸਬੀਆਈ ਕਲਰਕ ਮੁੱਖ ਪ੍ਰੀਖਿਆ 2020 ਦਾ ਨਤੀਜਾ

0
78

 SBI Clerk Main Exam 2020: ਸਟੇਟ ਬੈਂਕ ਆਫ ਇੰਡੀਆ (State Bank of India, SBI) ਐੱਸਬੀਆਈ ਜਲਦ ਹੀ ਐੱਸਬੀਆਈ ਕਲਰਕ ਮੁੱਖ ਪ੍ਰੀਖਿਆ 2020 ਲਈ ਨਤੀਜੇ ਜਾਰੀ ਕਰੇਗੀ। ਅਧਿਕਾਰਿਕ ਪੋਟਰਲ sbi.co.in/careers ‘ਤੇ ਉਪਲਬਧ ਅਪਡੇਟ ਅਨੁਸਾਰ ਜੂਨੀਅਰ ਐਸੋਸੀਏਟ ਭਰਤੀ ਪ੍ਰੀਖਿਆ ਜਾਂ ਕਲਰਕ ਪ੍ਰੀਖਿਆ ਦਾ ਨਤੀਜਾ ਦਸੰਬਰ ਤਕ ਐਲਾਨ ਹੋਣ ਦੀ ਸੰਭਾਵਨਾ ਹੈ। ਅਜਿਹੇ ‘ਚ ਪ੍ਰੀਖਿਆ ਲਈ ਹਜ਼ਾਰ ਹੋਣ ਵਾਲੇ ਉਮੀਦਵਾਰਾਂ ਨੂੰ ਸਲਾਹ ਦਿੱਤਾ ਜਾਂਦੀ ਹੈ ਕਿ ਉਹ ਆਧਿਕਾਰਿਕ ਵੈੱਬਸਾਈਟ sbi.co.in/careers ‘ਤੇ ਨਵੇਂ ਅਪਡੇਟ ਚੈੱਕ ਕਰਦੇ ਰਹਿਣ।

ਦੱਸਣਯੋਗ ਹੈ ਕਿ ਐੱਸਬੀਆਈ ਕਲਰਕ ਜਾਂ ਜੂਨੀਅਰ ਐਸੋਸੀਏਟ ਮੁੱਖ ਪ੍ਰੀਖਿਆ 31 ਅਕਤੂਬਰ 2020 ਨੂੰ ਕਰਵਾਈ ਗਈ ਸੀ। ਉਮੀਦਵਾਰ ਧਿਆਨ ਦੇਣ ਕਿ ਜੂਨੀਅਰ ਐਸੋਸੀਏਟ ਤੇ ਕਲਰਕ ਪੋਸਟ ਲਈ ਕੋਈ ਇੰਟਰਵਿਊ ਰਾਊਂਡ ਨਹੀਂ ਕਰਵਾਏਗੀ। ਹਾਲਾਂਕਿ ਉਮੀਦਵਾਰਾਂ ਨੂੰ ਸਬੰਧਿਤ ਖੇਤਰਾਂ ‘ਚ ਰੀਜਨਲ ਲੈਂਗਵੇਜ ‘ਚ ਮੁਹਾਰਤ ਸਾਬਤ ਕਰਨੀ ਪਾਵੇਗੀ।

ਉਮੀਦਵਾਰ ਧਿਆਨ ਦੇਣ ਕਿ ਕਲਰਕ ਪ੍ਰੀਖਿਆ ਦੇ ਮਾਧਿਅਮ ਨਾਲ ਕੁੱਲ 8000 ਅਹੁਦੇ ਭਰੇ ਜਾਣਗੇ। ਇਨ੍ਹਾਂ ‘ਚੋਂ 7870 ਨਿਯਮਿਤ ਹੈ ਤੇ 130 ਸਪੈਸ਼ਲ ਭਰਤੀ ਅਭਿਆਨ ਦੇ ਤਹਿਤ ਭਰੇ ਜਾਣਗੇ। ਇਸ ਤੋਂ ਇਲਾਵਾ ਨਤੀਜੇ ਐਲਾਨ ਹੋਣ ਤੋਂ ਬਾਅਦ, ਸ਼ਾਰਟ ਲਿਸਟ ਕੀਤੇ ਗਏ ਉਮੀਦਵਾਰਾਂ ਨੂੰ ਦਸਤਾਵੇਜਾਂ ਨਾਲ ਬੁਲਾਇਆ ਜਾਵੇਗਾ।

ਇਸ ਤੋਂ ਬਾਅਦ Documents verification ‘ਚ ਸਫਲ ਹੋਣ ਵਾਲੇ ਉਮੀਦਵਾਰਾਂ ਨੂੰ Provisional allotment letter ਦਿੱਤਾ ਜਾਵੇਗਾ। ਐੱਸਬੀਆਈ ਨੇ ਐੱਸਬੀਆਈ ਕਲਰਕ ਪ੍ਰੀਖਿਆ ਦੇ ਤਹਿਤ ਜੂਨੀਅਰ ਐਸੋਸੀਏਟਜ਼ ਪੋਸਟ ਨੂੰ ਭਰਨ ਲਈ ਜਨਵਰੀ 2020 ਦੇ ਮਹੀਨੇ ‘ਚ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ ਅਨੁਸਾਰ ਪ੍ਰੀਖਿਆ 22 ਫਰਵਰੀ, 29 ਫਰਵਰੀ ਤੇ 1 ਮਾਰਚ ਤੇ 8 ਮਾਰਚ, 2020 ਨੂੰ ਕਰਵਾਈ ਗਈ ਸੀ।

ਪ੍ਰੀਖਿਆਵਾਂ ਤੋਂ ਬਾਅਦ Prelims exam ਦਾ ਨਤੀਜਾ ਟਾਲ ਦਿੱਤਾ ਗਿਆ ਸੀ। ਇਸ ਦੀ ਵਜ੍ਹਾ ਨਾਲ ਮੁੱਖ ਪ੍ਰੀਖਿਆਵਾਂ ਦੀਆਂ ਤਰੀਕਾਂ ਨੂੰ ਵੀ ਟਾਲ ਦਿੱਤਾ ਗਿਆ। ਇਸ ਤੋਂ ਬਾਅਦ ਨਤੀਜੇ ਬਾਅਦ ‘ਚ ਜਾਰੀ ਕੀਤੇ ਗਏ ਸਨ ਤੇ ਮੁੱਖ ਪ੍ਰੀਖਿਆ 31 ਅਕਤੂਬਰ ਨੂੰ ਕਰਵਾਈ ਗਈ ਸੀ। ਉੱਥੇ ਹੀ ਹੁਣ ਉਮੀਦਵਾਰ ਰਿਜਲਟ ਦੀ ਰਾਹ ਦੇਖ ਰਹੇ ਹਨ। ਐੱਸਬੀਆਈ ਕਲਰਕ ਮੁੱਖ ਪ੍ਰੀਖਿਆ 2020 ਦਾ ਰਿਜਲਟ ਦੀ ਜ਼ਿਆਦਾ ਜਾਣਕਾਰੀ ਲਈ ਉਮੀਦਵਾਰਾਂ ਅਧਿਕਾਰਿਕ ਪੋਟਰਲ sbi.co.in/careers ‘ਤੇ ਚੈੱਕ ਕਰ ਸਕਦੇ ਹਨ।