ਵਿਜੇ ਦਿਵਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਵਾਰ ਮੈਮੋਰੀਅਲ ‘ਤੇ ਜਾ ਕੇ ਸ਼ਹੀਦਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ

0
57

ਨਵੀਂ ਦਿੱਲੀ, 16 ਦਸੰਬਰ (TLT News)- ਸਾਲ 1971 ‘ਚ ਭਾਰਤ-ਪਾਕਿਸਤਾਨ ਵਿਚਕਾਰ ਹੋਈ ਜੰਗ ‘ਚ ਭਾਰਤ ਨੂੰ ਮਿਲੀ ਜਿੱਤ ਦੇ ਮੌਕੇ ‘ਤੇ ਅੱਜ ਦੇਸ਼ ਵਿਜੇ ਦਿਵਸ ਮਨਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ‘ਚ ਕੌਮੀ ਵਾਰ ਮੈਮੋਰੀਅਲ ‘ਤੇ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ, ਚੀਫ਼ ਆਫ਼ ਡਿਫੈਂਸ ਸਟਾਫ਼ (ਸੀ. ਡੀ. ਐਸ.) ਬਿਪਿਨ ਰਾਵਤ ਅਤੇ ਤਿੰਨ ਫ਼ੌਜਾਂ ਦੇ ਮੁਖੀ ਮੌਜੂਦ ਸਨ।