ਕਿਸਾਨ ਸੰਘਰਸ਼ ਕਮੇਟੀ ਨੇ ਸਿੰਘੂ ਬਾਰਡਰ ‘ਤੇ ਜੀਓ ਦੀਆਂ ਸਿੰਮਾਂ ਸਾੜ ਕੇ ਮੋਦੀ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ

0
101

ਸਿੰਘੂ ਬਾਰਡਰ (ਨਵੀਂ ਦਿੱਲੀ), 16 ਦਸੰਬਰ (TLT News)- ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਵਲੋਂ ਦਿੱਲੀ ਵਿਖੇ ਸ਼ੁਰੂ ਕੀਤਾ ਕਿਸਾਨ ਅੰਦੋਲਨ ਅੱਜ 21ਵੇਂ ‘ਚ ਸ਼ਾਮਿਲ ਹੋ ਗਿਆ ਹੈ। ਅੱਜ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਜੀਓ ਦੀਆਂ ਸਿੰਮਾਂ ਅਤੇ ਅੰਬਾਨੀ-ਅਡਾਨੀ ਦੇ ਉਤਪਾਦ ਸਾੜ ਕੇ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।