ਅਮਰਿੰਦਰ ਗਿੱਲ ਦੀ ਕੰਪਨੀ ਨੇ ਲਿਆ ਵੱਡਾ ਫੈਸਲਾ, ਕਿਸਾਨਾਂ ਲਈ ਅੰਬਾਨੀ ਦੀ ਕੰਪਨੀ ਦਾ ਬਾਈਕਾਟ

0
149

ਕਿਸਾਨ ਅੰਦੋਲਨ ‘ਚ ਹਰ ਕੋਈ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ। ਸਭ ਦਾ ਇੱਕੋ ਹੀ ਮਕਸਦ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦਵਾਇਆ ਜਾਵੇ। ਇਸ ਅੰਦੋਲਨ ‘ਚ ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਸੇਲੀਬ੍ਰਿਟੀਜ਼ ਵੀ ਹਿੱਸਾ ਲੈ ਰਹੇ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀਜ਼ ਇਸ ਲਈ ਅੱਗੇ ਆ ਰਹੀ ਹੈ।

ਪੰਜਾਬ ਦੀ ਨਾਮਵਰ ਫਿਲਮ ਪ੍ਰੋਡਕਸ਼ਨ ਕੰਪਨੀ “ਰਿਦਮ ਬੁਆਏਜ ਇੰਟਰਟੇਨਮੈਂਟ” ਨੇ ਅੰਬਾਨੀ ਦੀ ਕੰਪਨੀ “ਜੀਓ ਸਾਵਨ ਡਿਜੀਟਲ ਸਟੋਰ” ਦਾ ਮੁੰਕਮਲ ਬਾਈਕਾਟ ਕੀਤਾ ਹੈ, ਜਿਸ ਦੇ ਤਹਿਤ ਉਨ੍ਹਾਂ ਬਿਨਾਂ ਕਿਸੇ ਵਿੱਤੀ ਘਾਟੇ ਦੀ ਪ੍ਰਵਾਹ ਕਰਦਿਆਂ ਆਪਣੀ ਸਾਰੀਆਂ ਫਿਲਮਾਂ ਦੇ ਮਿਊਜ਼ਿਕ, ਅਮਰਿੰਦਰ ਗਿੱਲ ਦੇ ਗੀਤਾਂ ਸਮੇਤ ਕੰਪਨੀ ਦੇ ਬਾਕੀ ਕਲਾਕਾਰਾਂ ਤੱਕ ਦੇ ਗੀਤ ਰੋਸ ਵਜੋਂ ਵਾਪਸ ਲੈ ਲਏ ਹਨ।

ਦਸ ਦਈਏ ਕਿ ਇਹ ਕੰਪਨੀ ਪੰਜਾਬੀ ਕਲਾਕਾਰ ਅਮਰਿੰਦਰ ਗਿੱਲ ਤੇ ਕਾਰਜ ਗਿੱਲ ਦੀ ਹੈ। ਇਹ ਕੰਪਨੀ ਅੰਗਰੇਜ, ਬੰਬੂਕਾਟ, ਲਵ ਪੰਜਾਬ, ਲਾਹੌਰੀਏ, ਗੋਲਕ ਬੁਗਨੀ ਬੈਂਕ ਤੇ ਬਟੂਆ, ਵੇਖ ਬਰਾਤਾਂ ਚੱਲੀਆਂ, ਭੱਜੋ ਵੀਰੋ ਵੇ, ਚੱਲ ਮੇਰਾ ਪੁੱਤ ਸਮੇਤ ਦਰਜਨ ਤੋਂ ਵੱਧ ਫਿਲਮਾਂ ਦਾ ਨਿਰਮਾਣ ਕਰ ਚੁੱਕੀ ਹੈ।