ਕੈਨੇਡਾ ਦੀ 7 ਸਾਲ ਦੀ ਬੱਚੀ ਨੇ ਵੇਟਲਿਫਟਿੰਗ ‘ਚ ਰੱਚਿਆ ਇਤਿਹਾਸ

0
83

TLT/ ਕੈਨੇਡਾ ਦੀ 7 ਸਾਲ ਦੀ ਬੱਚੀ ਨੇ ਵੇਟਲਿਫਟਿੰਗ ‘ਚ ਇਤਿਹਾਸ ਰੱਚਿਆ ਹੈ। ਜੀ ਹਾਂ ਛੋਟੀ ਬੱਚੀ ਨੇ ਸਭ ਨੂੰ ਹੈਰਾਨ ਕਰ ਦਿਤਾ ਹੈ। ਜਿਸ ਕਾਰਨ ਓਟਾਵਾ ‘ਚ ਰੋਰੀ ਵੈਨ ਦਾ ਨਾਮ ‘strongest seven-year-old’ ਰਖਿਆ ਹੈ। ਪਿਛਲੇ ਹਫਤੇ ਰੋਰੀ ਵੈਨ ਨੂੰ 30 ਕਿਲੋ ਭਾਰ ਵਰਗ ‘ਚ ਅੰਡਰ -11 ਅਤੇ ਅੰਡਰ -13 ਯੂਥ ਨੈਸ਼ਨਲ ਚੈਂਪੀਅਨ ਦਾ ਯੂਐਸਏ ਵੇਟਲਿਫਟਿੰਗ ਦਾ ਤਾਜ ਪਹਿਨਾਇਆ ਗਿਆ, ਜਿਸ ਨਾਲ ਉਹ ਇਤਿਹਾਸ ਦੀ ਸਭ ਤੋਂ ਛੋਟੀ ਯੂਐਸ ਯੂਥ ਨੈਸ਼ਨਲ ਚੈਂਪੀਅਨ ਵੀ ਬਣ ਗਈ।

ਦਸ ਦਈਏ ਰੋਰੀ ਕੈਨੇਡਾ ‘ਚ ਵਿੱਚ ਮੁਕਾਬਲਾ ਕਰਨ ਵਿੱਚ ਅਸਮਰੱਥ ਹੈ ਕਿਉਂਕਿ ਦੇਸ਼ ਵਿੱਚ ਵੇਟਲਿਫਟਰ ਲਈ ਯੂਥ ਰਾਸ਼ਟਰੀ ਚੈਂਪੀਅਨਸ਼ਿਪ ਨਹੀਂ ਹੈ, ਇਸ ਲਈ ਉਹ ਅਮਰੀਕਾ ਵਿੱਚ ਮੁਕਾਬਲਾ ਕਰਦੀ ਹੈ।

ਰੋਰੀ ਨੇ ਦੋ ਸਾਲ ਪਹਿਲਾਂ ਹੀ ਟਰੇਨਿੰਗ ਸ਼ੁਰੂ ਕੀਤੀ ਸੀ । ਵੇਟ ਲਿਫਟਿੰਗ ਵਿਚ 4 ਘੰਟੇ ਦੀ ਮਿਹਨਤ ਕਰਦੀ ਹੈ। ਉਸ ਨੇ ਇਕ ਪ੍ਰਦਰਸ਼ਨ ਵਿਚ ਕਿਹਾ ਸੀ ਕਿ ਮੈਂ ਮਜ਼ਬੂਤ ਹੋਣਾ ਪਸੰਦ ਕਰਦੀ ਹਾਂ। ਮੈਂ ਜੋ ਵੀ ਕੋਸ਼ਿਸ਼ ਕਰਦੀ ਹਾਂ ਉਸ ਵਿਚ ਬਿਹਤਰ ਹੁੰਦੀ ਹਾਂ। ਇਸ ਦੌਰਾਨ ਮੇਰਾ ਧਿਆਨ ਇਸ ਗੱਲ ‘ਤੇ ਨਹੀਂ ਜਾਂਦਾ ਕਿ ਮੇਰੇ ਤੋਂ ਪਹਿਲਾਂ ਕੌਣ ਆਇਆ ਸੀ ਤੇ ਹੁਣ ਕੌਣ ਆਵੇਗਾ।

ਡੈੱਡਲਿਫਟਿੰਗ ਆਮ ਤੌਰ ‘ਤੇ ਬਾਲਗਾਂ ਦੇ ਜਿਮਨਾਸਟਸ ਨਾਲ ਜੁੜੀ ਹੁੰਦੀ ਹੈ। ਰੋਰੀ ਵੈਨ 80 ਕਿਲੋਗ੍ਰਾਮ ਡੈੱਡਲਿਫਟ ਕਰ ਸਕਦੀ ਹੈ, ਉੱਥੇ ਹੀ ਸਨੈਚ ਵਿਚ 32 ਕਿਲੋ ਦਾ ਭਾਰ ਚੁੱਕ ਸਕਦੀ ਹੈ। ਰੋਰੀ ਕਲੀਨ ਐਂਡ ਜਰਕ ਵਿਚ 42 ਕਿਲੋ ਭਾਰ ਚੁੱਕਣ ਦੀ ਸਮਰੱਥਾ ਰੱਖਦੀ ਹੈ। ਰੋਰੀ ਦੇ ਪਿਤਾ ਕੈਵਨ ਨੇ ਕਿਹਾ ਕਿ ਉਹ ਅਜੇ ਤੀਜੀ ਕਲਾਸ ‘ਚ ਪੜਦੀ ਹੈ। ਇਹ ਸ਼ੌਕ ਭਾਵੇਂ ਕਿ ਅਸਾਧਾਰਣ ਹੈ ਪਰ ਉਸਦੀ ਧੀ ਲਈ ਸੁਰੱਖਿਅਤ ਹੈ। ਉਸਦੀ ਸੁਰੱਖਿਆ ਹਰ ਕਿਸੇ ਦੀ ਪਹਿਲ ਹੁੰਦੀ ਹੈ।