ਸੀ. ਬੀ. ਐਸ. ਈ. ਦਾ ਸਿਲੇਬਸ 30 ਫ਼ੀਸਦੀ ਤੱਕ ਘੱਟ, ਰੱਦ ਨਹੀਂ ਹੋਵੇਗਾ ਨੀਟ 2021 ਦੀਆਂ ਪ੍ਰੀਖਿਆਵਾਂ- ਕੇਂਦਰੀ ਸਿੱਖਿਆ ਮੰਤਰੀ

0
102

ਨਵੀਂ ਦਿੱਲੀ, 10 ਦਸੰਬਰ (TLT News)- ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਨੇ ਬੋਰਡ ਪ੍ਰੀਖਿਆਵਾਂ ਅਤੇ ਦਾਖ਼ਲਾ ਪ੍ਰੀਖਿਆਵਾਂ ਦੇ ਮੁੱਦੇ ‘ਤੇ ਅੱਜ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ। ਲਾਈਵ ਸੈਸ਼ਨ ‘ਚ ਸਿੱਖਿਆ ਮੰਤਰੀ ਨੇ ਕਿਹਾ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਰੀਕ ਅਤੇ ਸਿਲੇਬਸ ‘ਤੇ ਫ਼ੈਸਲਾ ਬਾਅਦ ‘ਚ ਲਿਆ ਜਾਵੇਗਾ। ਨਿਸ਼ੰਕ ਨੇ ਆਪਣੇ ਲਾਈਵ ਸੈਸ਼ਨ ‘ਚ ਦੱਸਿਆ ਕਿ ਵਿਦਿਆਰਥੀਆਂ ‘ਤੇ ਭਾਰ ਘੱਟ ਕਰਨ ਲਈ ਸੀ. ਬੀ. ਐਸ. ਈ. ਨੇ 30 ਫ਼ੀਸਦੀ ਤੱਕ ਸਿਲੇਬਸ ਘੱਟ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੀ. ਬੀ. ਐਸ. ਈ. ਮੁਲਾਂਕਣ (ਇਵੈਲੂਏਸ਼ਨ) ਸਿਸਟਮ ਤੋਂ ‘ਫ਼ੇਲ੍ਹ’ ਸ਼ਬਦ ਹਟਾ ਦਿੱਤਾ ਹੈ। ਨਿਸ਼ੰਕ ਨੇ ਕਿਹਾ ਕਿ ਸੀ. ਬੀ. ਐਸ. ਈ. 2021 ਬੋਰਡ ਪ੍ਰੀਖਿਆਵਾਂ ਦਾ ਐਲਾਨ, ਪ੍ਰੀਖਿਆਵਾਂ ਤੋਂ ਕਾਫ਼ੀ ਪਹਿਲਾਂ ਕੀਤਾ ਜਾਵੇਗਾ ਤਾਂ ਕਿ ਵਿਦਿਆਰਥੀਆਂ ਨੂੰ ਤਿਆਰੀ ਲਈ ਲੋੜੀਂਦਾ ਸਮਾਂ ਮਿਲ ਸਕੇ। ਉਨ੍ਹਾਂ ਅੱਗੇ ਕਿਹਾ ਕਿ ਨੀਟ 2021 ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਕੋਈ ਯੋਜਨਾ ਨਹੀਂ ਹੈ।