ਵਿਆਹ ‘ਚ ਸ਼ਗਨ ਦੀ ਬਜਾਏ ਕਿਸਾਨਾਂ ਲਈ ਮੰਗੀ ਮਦਦ, ਲੋਕਾਂ ਨੇ ਵੀ ਖੁੱਲ੍ਹ ਕੇ ਪਾਇਆ ਯੋਗਦਾਨ

0
147

ਚੰਡੀਗੜ੍ਹ (TLT News) ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਕਿਸਾਨਾਂ ਵਿਚਾਲੇ ਡੈੱਡਲਾਕ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨ ਨੇਤਾਵਾਂ ਨੂੰ ਸ਼ਾਮ ਦੀ ਬੈਠਕ ਦੇ ਲਈ ਬੁਲਾਇਆ ਸੀ ਪਰ ਇਹ ਬੈਠਕ ਵੀ ਬੇਸਿੱਟਾ ਰਹੀ। ਉਧਰ, ਕਿਸਾਨਾਂ ਦੇ ਪੱਖ ‘ਚ ਸਮਰਥਨ ਲਗਾਤਾਰ ਵਧਦਾ ਜਾ ਰਿਹਾ ਹੈ। ਹਰ ਕੋਈ ਆਪਣੇ ਪੱਧਰ ਤੇ ਕਿਸਾਨਾਂ ਦੀ ਮਦਦ ਕਰਨ ਲਈ ਅੱਗੇ ਆ ਰਿਹਾ ਹੈ।

ਪੰਜਾਬ ਦੇ ਮੁਕਤਸਰ ‘ਚ ਵਿਆਹ ਸਮਾਗਮ ਦੌਰਾਨ ਲੋਕਾਂ ਨੇ ਨਵੀਂ ਜੋੜੀ ਨੂੰ ਤੋਹਫੇ ਦੇਣ ਦੀ ਬਜਾਏ ਕਿਸਾਨ ਅੰਦੋਲਨ ਲਈ ਸਹਿਯੋਗ ਦਿੱਤਾ। ਇਸ ਮਗਰੋਂ ਪਰਿਵਾਰ ਨੇ ਵੀ ਐਲਾਨ ਕੀਤਾ ਕਿ ਸ਼ਗਨ ‘ਚ ਮਿਲਣ ਵਾਲੇ ਸਾਰੇ ਪੈਸੇ ਦਿੱਲੀ ‘ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਹਿਯੋਗ ਲਈ ਦੇ ਦਿੱਤੇ ਜਾਣਗੇ। ਇਹ ਪੈਸਾ ਕਿਸਾਨਾਂ ਦੇ ਭੋਜਨ, ਗਰਮ ਕੱਪੜੇ ਤੇ ਜ਼ਰੂਰੀ ਸਾਮਾਨ ਲਈ ਖਰਚ ਕੀਤੇ ਜਾਣਗੇ।

ਮਹੱਤਵਪੂਰਨ ਗੱਲ ਇਹ ਹੈ ਕਿ ਸਰਕਾਰ ਖੇਤੀਬਾੜੀ ਕਾਨੂੰਨਾਂ ‘ਤੋਂ ਪਿੱਛੇ ਹਟਣ ਦੇ ਮੂਡ ਵਿੱਚ ਨਹੀਂ ਜਾਪਦੀ। ਬੁੱਧਵਾਰ ਨੂੰ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਗੱਲਬਾਤ ਦੇ ਛੇਵੇਂ ਦੌਰ ਤੋਂ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਦੇ ਰਵੱਈਏ ਵਿੱਚ ਕੋਈ ਤਬਦੀਲੀ ਨਹੀਂ ਹੋਈ ਹੈ। ਅੱਜ ਪ੍ਰਧਾਨ ਮੰਤਰੀ ਮੋਦੀ ਨੇ ਕੈਬਨਿਟ ਮੀਟਿੰਗ ਸਦੀ ਹੈ। ਹੁਣ ਵੇਖਣਾ ਹੋਏਗਾ ਕਿ ਸਰਕਾਰ ਖੇਤੀ ਕਾਨੂੰਨਾਂ ਤੇ ਕੀ ਵਿਚਾਰ ਕਰਦੀ ਹੈ।