ਹੋਟਲ ‘ਚੋਂ ਮਿਲੀ 28 ਸਾਲਾ ਅਦਾਕਾਰਾ ਵੀ. ਜੇ. ਚਿਤਰਾ ਦੀ ਲਾਸ਼, ਖ਼ੁਦਕੁਸ਼ੀ ਦਾ ਖ਼ਦਸ਼ਾ

0
110

ਚੇਨਈ, 9 ਦਸੰਬਰ- ਤਾਮਿਲ ਟੀ. ਵੀ. ਅਦਾਕਾਰਾ ਵੀ. ਜੇ. ਚਿਤਰਾ ਅੱਜ ਸਵੇਰੇ ਇਕ ਹੋਟਲ ‘ਚ ਮ੍ਰਿਤਕ ਹਾਲਤ ‘ਚ ਮਿਲੀ। ਚਿਤਰਾ ਦੀ ਉਮਰ 28 ਸਾਲ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਉਸ ਦੀ ਚੇਨਈ ਦੇ ਮਸ਼ਹੂਰ ਬਿਜ਼ਨੈੱਸਮੈਨ ਹੇਮੰਤ ਰਾਓ ਨਾਲ ਮੰਗਣੀ ਹੋਈ ਸੀ। ਖ਼ਬਰਾਂ ਮਾਤਬਕ ਚਿਤਰਾ ਨੇ ਚੇਨਈ ਦੇ ਨਸਰਪੇਟ ‘ਚ ਇਕ ਹੋਟਲ ‘ਚ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ। ਫਿਲਹਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਚਿਤਰਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪੁਲਿਸ ਅਦਾਕਾਰਾ ਦੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ‘ਚ ਜੁਟੀ ਹੋਈ ਹੈ।