ਐੱਸਬੀਆਈ ਨੇ ਗਾਹਕਾਂ ਨੂੰ ਕੀਤਾ ਚੌਕੰਨਾ, ਆਨਲਾਈਨ ਬੈਂਕਿੰਗ ‘ਚ ਨਾ ਕਰੋ ਇਹ ਗ਼ਲਤੀ, ਵੇਖੋ ਟਵੀਟ

0
122

ਮੁੰਬਈ TLT/ ਦੇਸ਼ ‘ਚ ਬੈਂਕਿੰਗ ਫਰਾਡ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਲੋਕ ਆਨਲਾਈਨ ਠੱਗੀ ਦੇ ਨਵੇਂ-ਨਵੇਂ ਤਰੀਕੇ ਲੱਭ ਰਹੇ ਹਨ। ਅਜਿਹੇ ‘ਚ ਸਾਰੇ ਬੈਂਕ ਸਮੇਂ-ਸਮੇਂ ‘ਤੇ ਆਪਣੇ ਗਾਹਕਾਂ ਨੂੰ ਚੌਕੰਨਾ ਕਰਦੇ ਰਹਿੰਦੇ ਹਨ। ਹੁਣ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ (State Bank Of India) ਨੇ ਆਪਣੇ ਗਾਹਕਾਂ ਨੂੰ ਚੌਕੰਨਾ ਕੀਤਾ ਹੈ। ਐੱਸਬੀਆਈ ਨੇ ਗਾਹਕਾਂ ਨੂੰ ਟਵੀਟ ਕਰ ਕੇ ਚੌਕੰਨਾ ਕੀਤਾ ਹੈ। ਬੈਂਕ ਨੇ ਸਾਫ਼ ਕਿਹਾ ਹੈ ਕਿ ਆਨਲਾਈਨ ਬੈਂਕਿੰਗ ਦੌਰਾਨ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਰੱਖਣੀਆਂ ਜ਼ਰੂਰੀ ਹਨ, ਨਹੀਂ ਤਾਂ ਵੱਡਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।

ਗੂਗਲ ਸਰਚ ਕਰ ਕੇ ਵੈੱਬਸਾਈਟ ਨਾ ਖੋਲ੍ਹੋ, ਸਿੱਧਾ ਟਾਈਮ ਕਰੋ ਬੈਂਕ ਦਾ ਯੂਆਰਐੱਲ

ਅਸੀਂ ਅਕਸਰ ਵੇਖਦੇ ਹਾਂ ਕਿ ਬੈਂਕ ਗਾਹਕ ਕਿਸੇ ਵੀ ਜਾਣਕਾਰੀ ਲਈ ਗੂਗਲ ਦਾ ਇਸਤੇਮਾਲ ਕਰਦੇ ਹਨ। ਗੂਗਲ ‘ਤੇ ਸਰਚ ਕਰਨ ‘ਤੇ ਸਹੀ ਜਾਣਕਾਰੀ ਮਿਲੇ, ਅਜਿਹਾ ਹਰ ਸਮੇਂ ਸੰਭਵ ਨਹੀਂ ਹੈ ਕਿਉਂਕਿ ਹੈਕਰਜ਼ ਆਨਲਾਈਨ ਠੱਗੀ ਮਾਰਨ ਲਈ ਬੈਂਕ ਵਰਗੀ ਹੀ ਵੈਬਸਾਈਟ ਬਣਾ ਕੇ ਗਾਹਕਾਂ ਨੂੰ ਭਰਮਾ ਸਕਦੇ ਹਨ। ਇਸ ਲਈ ਜਦੋਂ ਵੀ ਆਪਣੀ ਬੈਂਕ ਦੀ ਵੈਬਸਾਹੀਟ ਖੋਲ੍ਹੋ ਤਾਂ ਉਸ ਦਾ ਯੂਆਰਐੱਲ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਚਾਹੀਦਾ ਹੈ। ਕਦੇ-ਕਦੇ ਫੇਕ ਵੈਬਸਾਈਟ ਵੀ ਗੂਗਲ ਸਰਚ ‘ਚ ਆਉਂਦੀ ਹੈ। ਅਜਿਹੇ ਕਿਸੇ ਵੀ ਫਰਾਡ ਤੋਂ ਬਚਣ ਲਈ ਐੱਸਬੀਆਈ ਬੈਂਕ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ।https://twitter.com/i/status/1323614995544879105

ਤਾਜ਼ਾ ਜਾਣਕਾਰੀ ਬੈਂਕ ਵੈਬਸਾਈਟ ਤੋਂ ਹੀ ਲਓ

ਗੂਗਲ ਸਰਚ ਤੋਂ ਕਈ ਵਾਰ ਫੇਕ ਵੈਬਸਾਈਟ ‘ਤੇ ਚਲੇ ਜਾਂਦੇ ਹਾਂ। ਇਸ ਲਈ ਬੈਂਕ ਨੇ ਕਿਹਾ ਕਿ ਜੇਕਰ ਐੱਸਬੀਆਈ ਬੈਂਕ ਸਬੰਧੀ ਕਿਸੇ ਵੀ ਜਾਣਕਾਰੀ ਜਾਂ ਅਪਡੇਟ ਲਈ https://bank.sbi ‘ਤੇ ਜਾਓ। ਕਿਸੇ ਹੋਰ ਵੈਬਸਾਈਟ ‘ਤੇ ਬੈਂਕ ਸਬੰਧੀ ਜਾਣਕਾਰੀ ਗ਼ਲਤ ਵੀ ਹੋ ਸਕਦੀ ਹੈ।

ਐਮਰਜੈਂਸੀ ‘ਚ ਤੁਰੰਤ ਟੋਲ ਫਰੀ ਨੰਬਰ ‘ਤੇ ਕਰੋ ਕਾਲ

ਐੱਸਬੀਆਈ ਮੈਨੇਜਮੈਂਟ ਨੇ ਆਪਣੇ ਗਾਹਕਾਂ ਲਈ ਕਸਟਮਰਜ਼ ਕੇਅਰ ਦੇ ਨੰਬਰ ਜਾਰੀ ਕੀਤੇ ਹਨ। ਕਿਸੇ ਵੀ ਜਾਣਕਾਰੀ ਲਈ ਕਸਟਮਰ ਕੇਅਰ ਨੰਬਰ 1800 11 2211, 1800 425 3800 ਜਾਂ 080 26599990 ‘ਤੇ ਸੰਪਰਕ ਕਰਕੇ ਬੈਂਕ ਨਾਲ ਜੁੜੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ।