ਸੁਰਜੀਤ ਹਾਕੀ ਸੁਸਾਇਟੀ ਦਾ ਹਾਕੀ ਦੀ ਤਰੱਕੀ ਵਿਚ ਅਹਿਮ ਯੋਗਦਾਨ : ਕਮਿਸ਼ਨਰ ਕਰਨੇਸ ਸ਼ਰਮਾ

0
79

ਹਾਕੀ ਐਸਟ੍ਰੋਟਰਫ ਵਾਲਾ ਨਵਾਂ ਸਟੇਡੀਅਮ ਬਣੇਗਾ ।

ਭਾਰਤ ਵਿਚ ਲੱਕੜ ਦੀ ਹਾਕੀ ਵਿੱਚ ਦੁਨੀਆਂ ਭਰ ਵਿੱਚ ਨਾਮਣਾ ਖੱਟਣ ਵਾਲੇ ਸਵਰਗੀ ਰਮੇਸ਼ ਕੋਹਲੀ ਦੀ ਦੂਸਰੀ ਬਰਸੀ ਮੌਕੇ ਸਰਧਾਂਜਲੀ ਭੇਟ ।

 ਜਲੰਧਰ, 8 ਦਸੰਬਰ (ਰਮੇਸ਼ ਗਾਬਾ) – ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿੱਚ ਸੁਰਜੀਤ ਹਾਕੀ ਸੋਸਾਇਟੀ ਵੱਲੋਂ ਚਲਾਇਆ ਜਾ ਰਿਹਾ ਹਾਕੀ ਕੋਚਿੰਗ ਕੈਂਪ ਦੇ 76 ਦਿਨ ਪੂਰੇ ਮਿਊਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਅੱਜ ਸੁਰਜੀਤ ਹਾਕੀ ਕੋਚਿੰਗ ਕੈਂਪ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਰੂ-ਬ-ਰੂ ਹੋਕੇ ਉਹਨਾ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਖਿਡਾਰੀਆਂ ਲਈ ਜਿੰਨੀ ਗੇਮ ਖੇਡਣਾ ਜਰੂਰੀ ਹੈ ਉੱਥੇ ਉਹਨਾ ਲਈ ਨਾਲ ਨਾਲ ਪੜ੍ਹਾਈ ਵੀ ਬਹੁਤ ਲਾਜ਼ਮੀ ਹੈ ।ਉਹਨਾਂ ਕਿਹਾ ਕਿ ਭਵਿੱਖ ਵਿਚ ਖਿਡਾਰੀ ਚਾਹੇ ਜਿੰਨੇ ਵੀ ਮਰਜੀ ਮੈਡਲ ਜਿੱਤ ਲਵੇ ਪਰ ਜਦੋਂ ਤਕ ਪੜ੍ਹਾਈ ਦਾ ਏਕਾ ਅੱਗੇ ਨਹੀਂ ਲੱਗੇਗਾ, ਉਹਨਾ ਦੀ ਕੋਈ ਵੇਲਯੂ ਨਹੀਂ ਪੈਣੀ । ਉਹਨਾ ਅੱਗੇ ਕਿਹਾ ਕਿ ਸਰਜੀਤ ਹਾਕੀ ਸੋਸਾਇਟੀ ਦਾ ਹਾਕੀ ਦੀ ਤਰੱਕੀ ਵਿਚ ਅਹਿਮ ਯੋਗਦਾਨ ਹੈ ।

            ਕਰਨੇਸ਼ ਸ਼ਰਮਾ ਅੱਗੇ ਕਿਹਾ ਕਿ ਸੁਰਜੀਤ ਹਾਕੀ ਸੋਸਾਇਟੀ ਵਲੋਂ 14 ਤੇ 19 ਸਾਲਾਂ ਦੇ ਉਮਰ  ਵਰਗ ਵਿੱਚ ਚਲਦੇ ਹਾਕੀ ਕੋਚਿੰਗ ਕੈਂਪ 165 ਤੋਂ ਵੱਧ ਖਿਡਾਰੀਆਂ ਦਾ ਭਾਗ ਲੈਣਾ,  ਭਵਿੱਖ ਵਿਚ ਭਾਰਤੀ ਹਾਕੀ ਟੀਮ ਦੀ ਨੁਮਾਇੰਦਗੀ ਕਰਨ ਦੇ ਇੱਛੁਕ ਖਿਡਾਰੀਆਂ ਲਈ ਇੱਕ ਚੰਗਾ ਆਗ਼ਾਜ਼ ਹੈ ।  ਉਹਨਾਂ ਅੱਗੇ ਕਿਹਾ ਕਿ ਬਲਟਰਨ ਪਾਰਕ ਵਿਚ ਸਮਾਰਟ ਸਿਟੀ ਸਕੀਮ ਤਹਿਤ 250 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸਪੋਰਟਸ ਹਬ ਵਿਚ ਹਾਕੀ ਐਸਟ੍ਰੋਟਰਫ ਯੁਕਤ ਨਵਾਂ ਸਟੇਡੀਅਮ ਵੀ ਬਣਾਇਆ ਜਾ ਰਿਹਾ ਹੈ ।

ਇਸ ਮੌਕੇ ਉਪਰ ਭਾਰਤ ਵਿਚ ਲੱਕੜ ਦੀ ਹਾਕੀ ਵਿੱਚ ਦੁਨੀਆਂ ਭਰ ਵਿੱਚ ਨਾਮਣਾ ਖੱਟਣ ਵਾਲੇ ਸਵਰਗੀ ਰਮੇਸ਼ ਕੋਹਲੀ ਜੀ ਦੀ ਦੂਸਰੀ ਬਰਸੀ ਦੇ ਮੌਕੇ ਜਿੱਥੇ ਉਹਨਾ ਨੂੰ ਯਾਦ ਕੀਤਾ ਗਿਆ ਓਥੇ ਉਹਨਾਂ ਨੂੰ ਸਰਧਾ ਦੇ ਫੁੱਲ ਵੀ ਭੇਟ ਕੀਤੇ ਗਏ । ਸਵਰਗੀ ਰਮੇਸ਼ ਕੋਹਲੀ ਜੋਂ ਇਕ ਹਾਕੀ ਦੇ ਖੇਤਰ ਵਿਚ ਇਕ ਬਹੁਤ ਹੀ ਸਤਿਕਾਰਤ ਨਾਮ ਹੈ, ਉਹ ਬੀਟ ਆਲ ਸਪੋਰਟਸ ਦੇ ਮਾਲਕ ਸਨ ਅਤੇ ਵੈਂਪਾਯਾਰ ਬ੍ਰਾਂਡ ਦੀ ਲੱਕੜ ਦੀ ਹਾਕੀ ਦੇ ਨਿਰਮਾਤਾ ਸਨ ।  ਸਵਰਗੀ ਰਮੇਸ਼ ਕੋਹਲੀ ਜੀ ਦੀ ਬਣਾਈ ਗਈ ਹਾਕੀ ਨਾਲ ਅਜੀਤਪਾਲ ਸਿੰਘ, ਸੁਰਜੀਤ ਸਿੰਘ, ਚਰਨਜੀਤ ਸਿੰਘ, ਦਵਿੰਦਰ ਸਿੰਘ ਗਰਚਾ, ਸੁਰਿੰਦਰ ਸਿੰਘ ਸੋਢੀ, ਰਾਜਿੰਦਰ ਸਿੰਘ, ਸੋਢੀ ਵਗੈਰਾ ਮਹਾਨ  ਖਿਡਾਰੀਆਂ ਨੇ ਖੇਡਕੇ ਜਿੱਥੇ ਦੇਸ਼ ਦਾ ਨਾਮ ਰੌਸ਼ਨ ਕੀਤਾ ਉੱਥੇ ਭਾਰਤੀ ਦੀ ਬਣੀ ਹਾਕੀ ਨੁੰ ਵੀ ਦੁਨੀਆਂ ਦੇ ਨਕਸ਼ੇ ਉਪਰ ਵੀ ਲੈਕੇ ਗਏ ।   ਸਵਰਗੀ ਰਮੇਸ਼ ਕੋਹਲੀ ਜੀ ਨੇ ਕੇਵਲ ਹਾਕੀ ਵੀ ਨਹੀਂ ਬਲਕਿ ਕ੍ਰਿਕੇਟ ਬੀਟ ਵਿਚ ਵੀ ਮੁਹਾਰਤ ਹਾਸਿਲ ਕੀਤੀ ਹੈ ਅਤੇ ਉਹਨਾ ਦਾ BAS ਬ੍ਰਾਂਡ ਦਾ ਕ੍ਰਿਕੇਟ ਬੈਟ ਵੀ ਦੁਨੀਆਂ ਵਿਚ ਮਸ਼ਹੂਰ ਹੈ । ਇਸ ਮੌਕੇ ਉਪਰ ਉਹਨਾਂ ਦੇ ਬੇਟੇ ਰਾਜਨ ਕੋਹਲੀ ਵੱਲੋਂ ਸਵਰਗੀ ਰਮੇਸ਼ ਕੋਹਲੀ ਜੀ ਦੀ ਦੀ ਯਾਦ ਵਿੱਚ ਤਮਾਮ ਖਿਡਾਰੀਆਂ ਨੂੰ ਟੀ ਸ਼ਰਿਟ ਵੀ ਵੰਡੀਆਂ ਗਈਆਂ ।