ਟੋਰਾਂਟੋ ਪਬਲਿਕ ਹੈਲਥ ਤੇ ਪੀਲ ਪਬਲਿਕ ਹੈਲਥ ਵਲੋਂ ਨਵੇਂ ਨਿਯਮ ਲਾਗੂ, ਮਾੜੇ-ਮੋਟੇ ਲੱਛਣ ਹੋਣ ‘ਤੇ ਵੀ ਘਰ ਰਹਿਣ ਲਈ ਹੋਣਾ ਪੈ ਸਕਦੈ ਮਜ਼ਬੂਰ

0
98

TLT/ ਕੈਨੇਡਾ ‘ਚ ਕੋਵਿਡ 19 ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ। ਜਿਸ ਨੂੰ ਲੈ ਕੇ ਸਰਕਾਰ ਨੇ ਕਈ ਪਾਬੰਦੀਆਂ ਲਗਾਈਆਂ ਹਨ। ਟੋਰਾਂਟੋ ਅਤੇ ਪੀਲ ਖੇਤਰ ਨੇ ਕੋਵਿਡ-19 ਲੱਛਣਾਂ ਦੀ ਸੂਚੀ ‘ਚ ਇਕ ਵੱਡਾ ਬਦਲਾਅ ਕੀਤਾ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਮਾੜੇ-ਮੋਟੇ ਲੱਛਣ ਹੋਣ ‘ਤੇ ਵੀ ਘਰ ਰਹਿਣ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ।

ਟੋਰਾਂਟੋ ਪਬਲਿਕ ਹੈਲਥ ਤੇ ਪੀਲ ਪਬਲਿਕ ਹੈਲਥ ਨਵਾਂ ਨਿਯਮ ਲਾਗੂ ਕਰਨ ਜਾ ਰਹੇ ਹਨ। ਇਸ ਤਹਿਤ 7 ਦਸੰਬਰ ਤੋਂ ਇਕ ਜਾਂ ਵਧੇਰੇ ਲੱਛਣਾਂ ਵਾਲੇ ਵਿਦਿਆਰਥੀਆਂ ਨੂੰ ਘਰ ਹੀ ਰਹਿਣਾ ਹੋਵੇਗਾ ਅਤੇ ਕੋਰੋਨਾ ਟੈਸਟ ਵੀ ਕਰਾਉਣਾ ਹੋਵੇਗਾ। ਇਸ ‘ਚ ਵਗਦੀ ਨੱਕ ਜਾਂ ਗਲੇ ‘ਚ ਦਰਦ ਵਾਲੇ ਛੋਟੇ ਲੱਛਣ ਵੀ ਸ਼ਾਮਲ ਹੋਣਗੇ।

ਓਂਟਾਰੀਓ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਇਸ ਵੇਲੇ ਵਗਦੀ ਨੱਕ ਜਾਂ ਗਲ਼ੇ ਦੀ ਸੋਜ ਵਾਲੇ ਵਿਦਿਆਰਥੀਆਂ ਨੂੰ 24 ਘੰਟੇ ਘਰ ਰਹਿਣ ਦੀ ਜ਼ਰੂਰਤ ਹੈ ਪਰ ਜੇਕਰ ਲੱਛਣ ‘ਚ ਸੁਧਾਰ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਸਕੂਲ ਵਾਪਸੀ ਲਈ ਕੋਵਿਡ-19 ਟੈਸਟ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਵੇਲੇ ਸਰਕਾਰ ਕਿਸੇ ਵੀ ਤਰ੍ਹਾਂ ਦਾ ਕੋਵਿਡ 19 ਨੂੰ ਲੈ ਕੇ ਜੋਖਮ ਨਹੀਂ ਲੈਣਾ ਚਾਹੁੰਦਾ।