ਸੁਰਜੀਤ ਹਾਕੀ ਸੋਸਾਇਟੀ ਦੇ ਕੋਚਿੰਗ ਕੈਂਪ ਦੇ ਸਾਰੇ ਖਿਡਾਰੀਆਂ ਨੂੰ ਦੇਵਾਂਗੇ ਕਿੱਟ- ਗਾਖਲ ਬ੍ਰਦਰਜ਼

0
107

ਜਲੰਧਰ 6 ਦਸੰਬਰ (ਰਮੇਸ਼ ਗਾਬਾ) ਅਮਰੀਕਾ ਦੇ ਐਨ. ਆਰ. ਆਈ. ਗਾਖਲ ਬ੍ਰਦਰਜ਼ ਸੁਰਜੀਤ ਹਾਕੀ ਸੋਸਾਇਟੀ ਵੱਲੋਂ ਚਲਾਏ ਜਾ ਰਹੇ ਕੋਚਿੰਗ ਕੈਂਪ ਵਿੱਚ ਭਾਗ ਲੈ ਰਹੇ ਤਮਾਮ ਖਿਡਾਰੀਆਂ ਖੇਡ ਕਿੱਟਾਂ ਦੇਣ ਦਾ ਐਲਾਨ ਕੀਤਾ ਹੈ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਵਿੱਚ ਚੱਲ ਰਹੇ ਇਸ ਕੋਚਿੰਗ ਕੈਂਪ ਦਾ 74ਵਾਂ ਦਿਨ ਪੂਰਾ ਹੋਣ ਉਪਰ ਕੈਂਪ ਵਿੱਚ ਭਾਰੀ ਗਿਣਤੀ ਵਿੱਚ 14 ਤੇ 19 ਸਾਲਾਂ ਤੋਂ ਘਟ ਉਮਰ ਦੇ ਵਰਗ ਵਿਚ ਖਿਡਾਰੀਆਂ ਦੀ ਸ਼ਮੂਲੀਅਤ ਨੂੰ ਸੋਸ਼ਲ ਮੀਡੀਆ ਉਪਰ ਦੇਖਣ ਉਪਰੰਤ ਅਮਰੀਕਾ ਦੇ ਉੱਘੇ ਖੇਡ ਪ੍ਰਮੋਟਰ, ਟਰਾਂਸਪੋਰਟਰ, ਹੋਟਲ ਕਾਰੋਬਾਰੀ ਭਰਾਵਾਂ ਦੀ ਤਿੱਕੜੀ ਕ੍ਰਮਵਾਰ ਅਮੋਲਕ ਸਿੰਘ ਗਾਖਲ, ਇਕਬਾਲ ਸਿੰਘ ਗਾਖਲ ਅਤੇ ਪਲਵਿੰਦਰ ਸਿੰਘ ਗਾਖਲ ਨੇ ਕੋਚਿੰਗ ਕੈਂਪ ਵਿੱਚ ਭਾਗ ਲੈ ਰਹੇ ਤਮਾਮ ਖਿਡਾਰੀਆਂ ਖੇਡ ਕਿੱਟਾਂ ਦੇਣ ਦਾ ਐਲਾਨ ਕੀਤਾ ਹੈ ।

ਅੱਜ ਅਮੋਲਕ ਸਿੰਘ ਗਾਖਲ ਨੇ ਸੁਰਜੀਤ ਹਾਕੀ ਸੋਸਾਇਟੀ ਦੇ ਪ੍ਰਧਾਨ ਸ੍ਰੀ ਘਨਸ਼ਾਮ ਥੋਰੀ, ਡਿਪਟੀ ਕਮਿਸ਼ਨਰ ਜਲੰਧਰ ਅਤੇ ਉਹਨਾਂ ਦੀ ਪੂਰੀ ਟੀਮ ਖਾਸ ਕਰਕੇ ਸਕੱਤਰ ਇਕਬਾਲ ਸਿੰਘ ਸੰਧੂ ਅਤੇ ਚੀਫ਼ ਪੀ.ਅਰ. ਓ. ਸੁਰਿੰਦਰ ਸਿੰਘ ਭਾਪਾ ਜੋਂ ਇਸ ਕੈਂਪ ਦੇ ਡਾਇਰੈਕਟਰ (ਕੋਚਿੰਗ ਕੈਂਪ) ਵੀ ਹਨ, ਵੱਲੋਂ  ਹਾਕੀ ਨੂੰ ਪ੍ਰਫੁਲਤ ਕਰਨ ਲਈ ਕੀਤੇ ਜਾ ਰਹੇ ਭਰਪੂਰ ਉਪਰਾਲਿਆਂ ਦੀ ਸਹਾਰਨਾ ਕੀਤੀ ਗਈ । 

ਗਾਖਲ ਬ੍ਰਦਰਜ਼ ਜੋਂ ਪਿੱਛਲੇ ਸਮੇਂ ਤੋਂ 37ਵੈਂ ਸੁਰਜੀਤ ਹਾਕੀ ਟੂਰਨਾਂਮੈਂਟ, ਦੀ ਜੇਤੂ ਟੀਮ ਨੂੰ  ਹੁਣ ਤਕ 5.00 ਲੱਖ ਰੁਪਏ ਦਾ ਇਨਾਮ ਦਿੰਦੇ ਆ ਰਹੇ ਹਨ, ਜੋਂ ਇਸ ਵਿੱਤੀ ਸਾਲ ਦੇ ਫਰਵਰੀ ਮਹੀਨੇ ਹੋ ਰਿਹਾ ਹੈ, ਨੂੰ ਟੂਰਨਾਂਮੈਂਟ ਨੂੰ 5.51 ਲੱਖ ਰੁਪਏ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ । ਗਾਖਲ ਬ੍ਰਦਰਜ਼ ਜੋਂ ਜਲੰਧਰ ਜ਼ਿਲ੍ਹੇ ਦੇ ਪਿੰਡ ਗਾਖਲ ਤੋਂ ਸਬੰਧ ਰੱਖਦੇ ਹਨ, ਨੇ ਆਪਣੇ ਪਿੰਡ ਦੇ ਖਿਡਾਰੀਆਂ ਨੂੰ ਇਸ ਕੈਂਪ ਵਿੱਚ ਦੇਖ ਕਰ ਕਿਹਾ ਹੈ ਕਿ ਉਹਨਾ ਜਿੱਥੇ ਅਪਣੇ ਜੱਦੀ ਪਿੰਡ ਗਾਖਲ ਲਈ ਪਿਛਲੇ ਸਾਲ 2.00 ਕਰੋੜ ਰੁਪਏ ਖਰਚ ਕੇ  ਪਿੰਡ ਦਾ ਵਿਕਾਸ ਕੀਤਾ ਹੈ, ਉੱਥੇ ਹਾਕੀ ਦੀ ਖੇਡ ਲਈ ਵੀ ਪਿੰਡ ਦੇ ਖਿਡਾਰੀਆਂ ਨੁੰ ਹਰ ਸਹੂਲਤ ਉਪਲਭਧ ਕਾਰਵਾਈ ਜਾਵੇਗੀ । ਅਮੋਲਕ ਸਿੰਘ ਗਾਖਲ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਇਸ ਕੈਂਪ ਵਿਚ ਹਾਕੀ ਸਿੱਖਣ ਲਈ ਭੇਜਣ ਤਾਂ ਕਿ ਉਹਨਾਂ ਦੇ ਵਧੀਆ ਭਵਿੱਖ ਦੀ ਸਿਰਜਣਾ ਹੋ ਸਕੇ ।