ਕਿਸਾਨਾਂ ਦੇ ਸਮਰਥਨ ‘ਚ ਆਇਆ ਬਾਲੀਵੁੱਡ, ਪ੍ਰਿਅੰਕਾ ਮਗਰੋਂ ਸੋਨਮ ਨੇ ਕਹੀ ਇਹ ਗੱਲ

0
125

ਮੁੰਬਈ: ਪਿਛਲੇ ਕੁਝ ਦਿਨਾਂ ਤੋਂ ਕਈ ਮਸ਼ਹੂਰ ਹਸਤੀਆਂ ਦਿੱਲੀ ਦੀ ਸਰਹੱਦ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਖੁੱਲ੍ਹ ਕੇ ਸਮਰਥਨ ਕਰ ਰਹੀਆਂ ਹਨ। ਹਾਲ ਹੀ ਵਿਚ ਮਸ਼ਹੂਰ ਪੰਜਾਬੀ ਅਦਾਕਾਰ ਦਿਲਜੀਤ ਦੁਸਾਂਝ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਲਿਖੀ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ। ਇਸ ਦੇ ਨਾਲ ਹੀ ਬਾਲੀਵੁੱਡ ਦੀਆਂ ਦੋ ਵੱਡੀਆਂ ਅਭਿਨੇਤਰੀਆਂ ਵੀ ਉਨ੍ਹਾਂ ਦੀ ਸੂਚੀ ਵਿਚ ਸ਼ਾਮਲ ਹੋ ਗਈਆਂ ਹਨ।

ਫੈਸ਼ਨ ਆਈਕਨ ਸੋਨਮ ਕਪੂਰ ਅਤੇ ਗਲੋਬਲ ਆਈਕਨ ਪ੍ਰਿਅੰਕਾ ਚੋਪੜਾ ਹੁਣ ਕਿਸਾਨਾਂ ਦੇ ਸਮਰਥਨ ਵਿਚ ਅੱਗੇ ਆਈਆਂ ਹਨ। ਸੋਨਮ ਅਤੇ ਪ੍ਰਿਯੰਕਾ ਚੋਪੜਾ ਨੇ ਸੋਸ਼ਲ ਮੀਡੀਆ ‘ਤੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ। ਸੋਨਮ ਨੇ ਟਵਿੱਟਰ ‘ਤੇ ਕਿਸਾਨਾਂ ਦੇ ਸਮਰਥਨ ਵਿਚ ਇੱਕ ਪੋਸਟ ਲਿਖੀ ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਤਸਵੀਰ ਸ਼ੇਅਰ ਕੀਤੀ।ਇਸ ਦੇ ਨਾਲ ਹੀ ਪ੍ਰਿਅੰਕਾ ਚੋਪੜਾ ਨੇ ਕਿਸਾਨਾਂ ਨੂੰ ਫੂਡ ਸੋਲਜਰ ਕਹਿੰਦੀਆਂ ਟਵੀਟ ਕੀਤਾ। ਗਲੋਬਲ ਆਈਕਨ ਪ੍ਰਿਯੰਕਾ ਚੋਪੜਾ ਨੇ ਵੀ ਕਿਸਾਨਾਂ ਨੂੰ ਭਾਰਤੀ ਸੈਨਿਕ ਕਿਹਾ ਅਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਗੱਲ ਕਹੀ। ਪ੍ਰਿਯੰਕਾ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇੱਕ ਪੋਸਟ ਵਿੱਚ ਲਿਖਿਆ ਕਿ, “ਸਾਡੇ ਕਿਸਾਨ ਭਾਰਤ ਦੇ ਭੋਜਨ ਸਿਪਾਹੀ ਹਨ। ਉਨ੍ਹਾਂ ਦੇ ਡਰ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਇੱਕ ਲੋਕਤੰਤਰੀ ਹੋਣ ਦੇ ਨਾਤੇ, ਸਾਨੂੰ ਲਾਜ਼ਮੀ ਤੌਰ ‘ਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਮੁਸ਼ਕਲ ਦਾ ਹੱਲ ਬਾਅਦ ਦੀ ਥਾਂ ਜਲਦੀ ਨਿਕਲਨਾ ਚਾਹਿਦਾ ਹੈ।