ਸਿੰਘੂ ਬਾਰਡਰ ‘ਤੇ ਯੂਨਾਈਟਿਡ ਸਿੱਖਜ਼ ਆਰਗੇਨਾਈਜ਼ੇਸ਼ਨ ਨੇ ਲਾਇਆ ਮੈਡੀਕਲ ਕੈਂਪ

0
118

ਨਵੀਂ ਦਿੱਲੀ, 5 ਦਸੰਬਰ (TLT News)- ਸਿੰਘੂ ਬਾਰਡਰ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਸਿਹਤ ਨੂੰ ਧਿਆਨ ‘ਚ ਰੱਖਦਿਆਂ ਐਨ. ਜੀ. ਓ. ਯੂਨਾਈਟਿਡ ਸਿੱਖਜ਼ ਆਰਗੇਨਾਈਜ਼ੇਸ਼ਨ ਵਲੋਂ ਮੈਡੀਕਲ ਕੈਂਪ ਲਾਇਆ ਗਿਆ ਹੈ। ਇਸ ਸਬੰਧੀ ਐਨ. ਜੀ. ਓ. ਦੇ ਡਾਇਰੈਕਟਰ ਨੇ ਕਿਹਾ ਕਿ ਸਾਡੇ ਨਾਲ ਇੱਥੇ 6 ਡਾਕਟਰ ਹਨ। ਉਨ੍ਹਾਂ ਦੱਸਿਆ ਕਿ 2,500 ਕਿਸਾਨਾਂ ਨੂੰ ਬੈਰੀਕੇਡਾਂ ਅਤੇ ਹੰਝੂ ਗੈਸ ਦੇ ਗੋਲਿਆਂ ਕਾਰਨ ਹਲਕੀਆਂ ਸੱਟਾਂ ਵੱਜੀਆਂ ਹਨ।