ਦਕੋਹਾ ‘ਚ ਆਵਾਰਾ ਕੁੱਤਿਆਂ ਦਾ ਕਹਿਰ ਬੱਚੀ ‘ਤੇ ਹਮਲਾ ਕਰਕੇ ਕੀਤਾ ਗੰਭੀਰ ਜ਼ਖ਼ਮੀ

0
53

ਜਲੰਧਰ ਛਾਉਣੀ, TLT/-ਦਕੋਹਾ ‘ਚ ਸਥਿਤ ਹਰਗੋਪਾਲ ਸਿੱਧੂ ਇਨਕਲੈਵ ਵਿਖੇ ਅੱਜ ਗਲੀ ‘ਚੋਂ ਨਿਕਲ ਰਹੀ ਇਕ 12 ਸਾਲਾ ਲੜਕੀ ‘ਤੇ ਗਲੀ ‘ਚ ਘੁੰਮ ਰਹੇ ਕਰੀਬ ਅੱਧੀ ਦਰਜਨ ਦੇ ਕਰੀਬ ਆਵਾਰਾ ਕੁੱਤਿਆਂ ਵਲੋਂ ਹਮਲਾ ਕਰਦੇ ਹੋਏ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ, ਜਿਸ ਨੂੰ ਬਹੁਤ ਹੀ ਮੁਸ਼ਕਿਲ ਨਾਲ ਆਸ ਪਾਸ ਦੇ ਲੋਕਾਂ ਵਲੋਂ ਕੁੱਤਿਆਂ ਤੋਂ ਛੁਡਾਇਆ ਗਿਆ | ਜ਼ਖ਼ਮੀ ਹੋਈ ਲੜਕੀ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ | ਇਹ ਸਾਰੀ ਘਟਨਾ ਗਲੀ ‘ਚ ਲੱਗੇ ਹੋਏ ਇਕ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋ ਗਈ ਹੈ, ਜਿਸ ਕਾਰਨ ਖੇਤਰ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਜਾਣਕਾਰੀ ਦਿੰਦੇ ਹੋਏ ਸੁਬੀਤਾ ਨੇ ਦੱਸਿਆ ਕਿ ਉਸ ਦੀ 12 ਸਾਲਾ ਬੇਟੀ ਸ਼ੀਲਾ ਅੱਜ ਗਲੀ ‘ਚੋਂ ਨਿਕਲ ਰਹੀ ਸੀ ਕਿ ਇਸ ਦੌਰਾਨ ਹੀ ਕੁੱਤਿਆ ਵਲੋਂ ਹਮਲਾ ਕਰਦੇ ਹੋਏ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ | ਖੇਤਰ ਵਾਸੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਖੇਤਰ ‘ਚ ਘੁੰਮਣ ਵਾਲੇ ਆਵਾਰਾ ਕੁੱਤਿਆ ਤੋਂ ਲੋਕਾਂ ਨੂੰ ਨਿਜ਼ਾਤ ਦੁਆਈ ਜਾਵੇ ਤੇ ਇਸ ਦਾ ਕੋਈ ਠੋਸ ਹੱਲ੍ਹ ਕੱਢਿਆ ਜਾਵੇ |